“Amit Shah’s Hate Speech in Parliament Against Sant Bhindranwale and Bhai Amritpal”

ਅਮਿਤ ਸ਼ਾਹ ਦੀ ਪਾਰਲੀਮੈਂਟ ‘ਚ ਸੰਤ ਭਿੰਡਰਾਂਵਾਲਿਆਂ ਤੇ ਭਾਈ ਅਮ੍ਰਿਤਪਾਲ ‘ਤੇ ਨਫ਼ਰਤੀ ਤਕਰੀਰ

ਕਰਨੇਲ ਸਿੰਘ ਪੰਜੋਲੀ

ਗ੍ਰਹਿ ਮੰਤਰੀ ਨੇ ਪਾਰਲੀਮੈਂਟ ਵਿਚ ਸੰਤ ਭਿੰਡਰਾਂਵਾਲਿਆ ਤੇ ਭਾਈ ਅਮ੍ਰਿਤਪਾਲ ਸਿੰਘ ਦਾ ਨਾਮ ਲੈਕੇ ਨਫਰਤ ਭਰੀ ਤਕਰੀਰ ਕਰਦਿਆਂ ਸਿਖ ਜਜਬਾਤ ਦੀ ਹੇਠੀ ਕੀਤੀ ਹੈ।ਸਿਖ ਕੌਮ ਦੀ ਅਣਖ ਗੈਰਤ ਨੂੰ ਵੰਗਾਰਨ ਦਾ ਅਸਲ ਮਕਸਦ ਸਿਖ ਵਿਰੋਧੀ ਵੋਟ ਬੈਂਕ ਦਾ ਧਰੁਵੀਕਰਨ ਹੈ।ਪਹਿਲਾ ਕਾਂਗਰਸ ਸਿਖ ਜਜਬਾਤ ਦੀ ਹੇਠੀ ਕਰਕੇ ਸਾਰੇ ਭਾਰਤ ਵਿਚੋ ਵੋਟ ਬਟੋਰਨ ਵਾਲੀ ਘਟੀਆ ਸਿਆਸਤ ਕਰਦੀ ਰਹੀ ਜਿਸ ਕਰਕੇ ਸ਼੍ਰੀਮਤੀ ਇੰਦਰਾ ਗਾਂਧੀ ਤੋਂ ਮੁਖਮੰਤਰੀ ਬੇਅੰਤ ਸਿੰਘ ਤੱਕ ਦੀਆਂ ਜਾਨਾਂ ਗਈਆਂ।ਹੁਣ ਸੰਤ ਭਿੰਡਰਾਂਵਾਲਿਆ ਤੋ ਲੈਕੇ ਸ ਬੇਅੰਤ ਸਿੰਘ, ਸ ਸਤਵੰਤ ਸਿੰਘ, ਸ਼ ਕੇਹਰ ਸਿੰਘ, ਸ ਹਰਜਿੰਦਰ ਸਿੰਘ ਜਿੰਦਾ,ਸ ਸੁਖਦੇਵ ਸਿੰਘ ਸੁੱਖਾ,ਸ ਦਿਲਾਵਰ ਸਿੰਘ ਵਰਗੇ ਸਿਖ ਨਾਇਕਾਂ ਦੇ ਬਹਾਨੇ ਭਾਜਪਾ ਹਿੰਦੂ ਵੋਟ ਬੈਂਕ ਹਥਿਆਉਣ ਲਈ ਯਤਨਸ਼ੀਲ ਹੈ।ਯਕੀਨਨ ਇਹ ਅੱਗ ਨਾਲ ਖੇਡਣ ਵਾਲੀ ਸਿਆਸਤ ਹੈ।ਇਸਦੇ ਨਤੀਜੇ ਕਦਾਚਿਤ ਸੁਖਾਂਵੇ ਨਹੀ ਹੋ ਸਕਦੇ।ਹਿਮਾਚਲ ਤੇ ਹਰਿਆਣੇ ਵਿੱਚ ਪਹਿਲਾਂ ਹੀ ਸਿਖ ਕੌਮ ਨੂੰ ਚਿੜਾਇਆ ਜਾ ਰਿਹਾ ਹੈ ਜਿਸ ਉਤੇ ਸ਼੍ਰੀ ਅਮਿਤ ਸ਼ਾਹ ਨੇ ਬਲਦੀ ਉਤੇ ਤੇਲ ਪਾਉਣ ਵਾਲਾ ਹੈ।ਨਫਰਤ ਦੇ ਭਾਂਬੜ ਬਾਲਕੇ ਸ਼ਾਂਤੀ ਦਾ ਆਸ ਕਰਨੀ ਮੂਰਖਤਾ ਹੈ।ਭਾਜਪਾ ਪਹਿਲਾਂ ਭਾਰਤੀ ਮੁਸਲਮਾਨਾਂ ਨੂੰ ਨਫਰਤ ਦਾ ਨਿਸ਼ਾਨਾ ਬਣਾ ਰਹੀ ਸੀ ਜਿਸ ਬਾਰੇ ਸ਼ਿਵ ਸੈਨਾ ਬਾਲ ਠਾਕਰੇ ਦੇ ਰਾਜ ਸਭਾ ਮੈਂਬਰ ਸ਼੍ਰੀ ਸੰਜੈ ਰਾਊਤ ਦਾ ਅਜ ਦੇ ਅਜੀਤ ਅਖਬਾਰ ਵਿਚ ਤਥ ਭਰਪੂਰ ਲੇਖ ਛਪਿਆ ਹੈ ਕਿ ਮੋਦੀ-ਅਮਿਤ ਸ਼ਾਹ ਦੀ ਜੋੜੀ ਭਾਰਤ ਦੇ ਟੁਕੜੇ ਕਰਵਾਏਗੀ।ਸਿਖ,ਮੁਸਲਮਾਨ ਤੇ ਹੋਰ ਘਟਗਿਣਤੀ ਕੌਮਾਂ ਦੇ ਹਿਤਾਂ ਦਾ ਘਾਣ ਕਰਕੇ ਹਿੰਦੂ ਵੋਟ ਬੈਂਕ ਨਾਲ ਸੱਤਾ ਹੰਢਾਉਣ ਦੇ ਏਜੰਡੇ ਵਾਲੀ ਸੋਚ ਔਰੰਗਜ਼ੇਬ ਨਾਲੋ ਵੀ ਮਾੜੀ ਹੈ।ਔਰੰਗਜ਼ੇਬ ਦੀ ਕਬਰ ਪੁਟਣ ਵਾਲੇ ਔਰੰਗਜ਼ੇਬ ਨਾਲੋ ਵੀ ਖਤਰਨਾਕ ਸਾਬਤ ਹੋ ਰਹੇ ਹਨ।
ਸਾਰੇ ਭਾਰਤ ਦੇ ਸੁਹਿਰਦ ਲੋਕਾਂ ਨੂੰ ਨਫਰਤ ਦੇ ਵਣਜਾਰਿਆਂ ਖਿਲਾਫ ਲਾਮਬੰਦ ਹੋਣ ਦੀ ਲੋੜ ਹੈ।
ਅਕਾਲੀ ਭਾਜਪਾ ਗਠਜੋੜ ਮੌਕੇ ਪੰਥ ਦਰਦੀ ਕਲਪਦੇ ਰਹੇ ਕਿ ਭਗਵਾ ਬਿਰਗੇਡ ਆਪਦਾ ਸਿਖ ਵਿਰੋਧੀ ਏਜੰਡਾ ਲਾਗੂ ਕਰ ਰਿਹਾ ਹੈ ਪਰ ਓਦੋ ਸੱਤਾ ਤੇ ਤਾਕਤ ਦਾ ਹੰਕਾਰ ਬਾਦਲ ਜੁੰਡਲੀ ਦੇ ਸਿਰ ਨੂੰ ਚੜ੍ਹਿਆ ਹੋਇਆ ਸੀ।ਹੁਣ ਜਦ ਭਾਜਪਾ ਵਾਕਿਆ ਹੀ ਪਟਨਾ ਸਾਹਿਬ, ਹਜੂਰ ਸਾਹਿਬ, ਦਿਲੀ ਕਮੇਟੀ ਤੇ ਹਰਿਆਣਾ ਕਮੇਟੀ ਮਗਰੋ ਪੰਜਾਬ ਵਲ ਵਧ ਰਹੀ ਹੈ ਤਾਂ ਇਸਦਾ ਮੁਖ ਦੋਸ਼ੀ ਬਾਦਲ ਪਰਿਵਾਰ ਹੈ ਜੀਹਨੇ ਭਾਜਪਾ ਦੇ ਪੰਥ ਅਤੇ ਪੰਜਾਬ ਵਿਚ ਪੈਰ ਲਵਾਏ।ਜਿਹੜੀ ਭਾਜਪਾ ਐਮਰਜੰਸੀ ਮੌਕੇ ਦਰਬਾਰ ਸਾਹਿਬ ਕੰਪਲੈਕਸ ਵਿਚ ਸਿਖਾ ਦੀ ਛਤਰਛਾਇਆ ਹੇਠ ਦਿਨਕਟੀਆਂ ਕਰਨ ਲਈ ਮਜਬੂਰ ਸੀ ਹੁਣ ਬਾਦਲਕਿਆਂ ਨੇ ਸਿਖ ਜਜਬਾਤ ਦੀ ਹੇਠੀ ਕਰਨ ਜੋਗੀ ਬਣਾ ਦਿਤੀ।
ਬਾਦਲਕਿਆ ਕਰਕੇ ਭਾਜਪਾ ਨੂੰ ਸਿਖ ਕੌਮ ਦਾ ਘਾਣ ਕਰਨ ਦਾ ਮੌਕਾ ਮਿਲਿਆ।ਭਾਈ ਅਮ੍ਰਿਤਪਾਲ ਸਿੰਘ ਦਾ ਉਕਾ ਹੀ ਦੋਸ਼ ਨਹੀ।ਪੰਜਾਬ ਦੀ ਸਰਕਾਰ ਨੇ ਭਾਜਪਾ ਸਰਕਾਰ ਮਗਰ ਲਗਕੇ ਇਹ ਪਾਪ ਕਮਾਇਆ ਹੈ।ਸੰਤ ਭਿੰਡਰਾਂਵਾਲਿਆ ਉਤੇ ਕੋਈ ਮੁਕਦਮਾ ਨਹੀ ਸੀ ਨਾ ਕਿਸੇ ਕਾਨੂੰਨ ਸੰਵਿਧਾਨ ਵਿਚ ਉਨਾ ਨੂੰ ਅਤਵਾਦੀ ਐਲਾਨਿਆ ਗਿਆ ਸੀ ਪਰ ਭਾਜਪਾ ਬੇਰਹਿਮੀ ਨਾਲ ਸਿਖ ਮਾਨਸਿਕਤਾ ਉਤੇ ਕੁਹਾੜੇ ਦੇ ਵਾਰ ਕਰ ਰਹੀ ਹੈ।ਅਸਲ ਵਿਚ ਭਗਵਾ ਬਿਰਗੇਡ ਸਿਖਾਂ ਨੂੰ ਲਲਕਾਰਨ ਵਿਚ ਲਗਿਆ ਹੋਇਆ ਹੈ ਤਾਂਕਿ ਸਿਖਾਂ ਨੂੰ ਦਹਿਸ਼ਤਗਰਦ ਕਹਿਕੇ ਕਤਲੇਆਮ ਕਰਨਾ ਸੌਖਾ ਹੋ ਜਾਵੈ।
ਪਾਰਲੀਮੈਂਟ ਵਿਚ ਗ੍ਰਿਹ ਮੰਤਰੀ ਦਾ ਬਿਆਨ ਭਵਿੱਖ ਵਿਚ ਖਤਰਨਾਕ ਨਤੀਜੇ ਕ੍ਢੇਗਾ।