Sant Baba Inderjeet Singh Ji Rakbe Wale Passes Away; Last Rites on May 1

ਸੰਤ ਬਾਬਾ ਇੰਦਰਜੀਤ ਸਿੰਘ ਜੀ ਰਕਬੇ ਵਾਲੇ ਦਾ ਅਕਾਲ ਚਲਾਣਾ, 1 ਮਈ ਨੂੰ ਅੰਤਿਮ ਸਸਕਾਰ

ਆਪ ਸੰਗਤਾਂ ਨੂੰ ਦੁਖੀ ਹਿਰਦੇ ਦੁਆਰਾ ਬੇਨਤੀ ਕੀਤੀ ਜਾਂਦੀ ਹੈ, ਕਿ ਦਮਦਮੀ ਟਕਸਾਲ ਦੇ ਬਾਰ੍ਹਵੇਂ ਮੁਖੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵਿਦਿਆਰਥੀ, ਤਿਆਗ ਵੈਰਾਗ ਦੀ ਮੂਰਤਿ , ਮਹਾਂਨ ਵਿਦਵਾਨ ਸੰਤ ਬਾਬਾ ਇੰਦਰਜੀਤ ਸਿੰਘ ਜੀ ਰਕਬੇ ਵਾਲੇ ਅੱਜ ਮਿਤੀ 29 ਅਪ੍ਰੈਲ 2025 ਨੂੰ ਅਕਾਲ ਚਲਾਣਾ ਕਰ ਗਏ ਹਨ । ਉਹਨਾਂ ਦੇ ਪਵਿੱਤਰ ਸਰੀਰ ਦਾ ਅੰਤਿਮ ਸਸਕਾਰ ਅਸਥਾਨ ਨਿਰਮਲ ਬੁੰਗਾ ਯਾਦਗਰ ( ਸ਼੍ਰੀਮਾਨ ਬ੍ਰਹਮਬੇਤੇ ਸੰਤ ਚੇਤਨ ਬਿਲਾਸ ਹਰੀ ਜੀ ਖਾਲਸਾ ) ਪਿੰਡ ਸਹੌੜਾ ਤਹਿਸੀਲ ਖਰੜ ਜਿਲ੍ਹਾ (ਮੁਹਾਲੀ) ਵਿਖੇ ਮਿਤੀ 1 ਮਈ ਦਿਨ ਵੀਰਵਾਰ 2025 ਦਿਨੇ 1 ਵਜੇ ਕੀਤਾ ਜਾਵੇਗਾ।
ਆਪ ਜੀ ਸਮੂਹ ਸੰਗਤਾਂ ਨੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ ।

ਬੇਨਤੀ ਕਰਤਾ :- ਗੁਰੂ ਪੰਥ ਦਾ ਦਾਸ , ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ,
ਭਾਈ ਜੋਗਾ ਸਿੰਘ ਜੀ , ਭਾਈ ਤਾਰਾ ਸਿੰਘ ਜੀ , ਭਾਈ ਹਰਬੰਸ ਸਿੰਘ ਜੀ , ਭਾਈ ਗੁਰਪਿੰਦਰ ਸਿੰਘ ਜੀ , ਭਾਈ ਮਨਰੂਪ ਸਿੰਘ ਜੀ , ਭਾਈ ਲਾਭ ਸਿੰਘ ਜੀ ਅਤੇ ਭਾਈ ਸਿਮਰਨਜੀਤ ਸਿੰਘ ਜੀ ।