ਪੰਜਾਬ ਭਵਨ ‘ਚ ਆਲ-ਪਾਰਟੀ ਮੀਟਿੰਗ: ਪਾਣੀ ਦੇ ਮੁੱਦੇ ‘ਤੇ CM ਮਾਨ ਦੀ ਸ਼ਲਾਘਾ, ਹਰਿਆਣਾ ਨੂੰ ਇੱਕ ਬੂੰਦ ਵੀ ਨਹੀਂ

(2 ਮਈ, 2025): ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ਭਵਨ, ਚੰਡੀਗੜ੍ਹ ‘ਚ ਪਾਣੀ ਦੇ ਅਹਿਮ ਮੁੱਦੇ ‘ਤੇ ਆਲ-ਪਾਰਟੀ ਮੀਟਿੰਗ ਹੋਈ। ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਨੇ ਹਿੱਸਾ ਲਿਆ ਅਤੇ CM ਮਾਨ ਦੇ ਸਟੈਂਡ ਦੀ ਸ਼ਲਾਘਾ ਕੀਤੀ। ਸਾਰੀਆਂ ਪਾਰਟੀਆਂ ਨੇ ਪੰਜਾਬ, ਪੰਜਾਬੀਆਂ, ਅਤੇ ਪੰਜਾਬ ਸਰਕਾਰ ਦੇ ਹੱਕ ‘ਚ ਖੜ੍ਹਨ ਦਾ ਫੈਸਲਾ ਲਿਆ, ਐਲਾਨ ਕੀਤਾ ਕਿ ਹਰਿਆਣਾ ਨੂੰ ਪੰਜਾਬ ਦੇ ਪਾਣੀ ‘ਚੋਂ ਫਾਲਤੂ ਦੀ ਇੱਕ ਬੂੰਦ ਵੀ ਨਹੀਂ ਦਿੱਤੀ ਜਾਵੇਗੀ।

ਸੋਸ਼ਲ ਮੀਡੀਆ ‘ਤੇ ਇਸ ਫੈਸਲੇ ਨੂੰ ਸਮਰਥਨ ਦੀ ਲਹਿਰ ਹੈ, ਅਤੇ ਪੰਜਾਬੀਆਂ ਨੇ ਇਸ ਏਕਤਾ ਨੂੰ ਇਤਿਹਾਸਕ ਕਦਮ ਦੱਸਿਆ ਹੈ।