ਦੁਨੀਆ ਦੀ ਸਭ ਤੋਂ ਉੱਚੀ ਪੱਗੜੀ ਦਾ ਰਿਕਾਰਡ: ਪੰਜਾਬ ਦੇ ਅਵਤਾਰ ਸਿੰਘ ਮੌਨੀ ਦੇ ਨਾਮ

ਪੰਜਾਬ ਦੇ ਅਵਤਾਰ ਸਿੰਘ ਮੌਨੀ ਨੇ ਦੁਨੀਆ ਦੀ ਸਭ ਤੋਂ ਉੱਚੀ ਪੱਗੜੀ ਪਹਿਨਣ ਦਾ ਰਿਕਾਰਡ ਆਪਣੇ ਨਾਮ ਕੀਤਾ ਹੈ। ਇਸ ਪੱਗੜੀ ਦਾ ਵਜ਼ਨ 45 ਕਿਲੋਗ੍ਰਾਮ ਅਤੇ ਲੰਬਾਈ 645 ਮੀਟਰ ਹੈ। ਇਸ ਨੂੰ ਪਹਿਨਣ ‘ਚ 5-6 ਘੰਟੇ ਲੱਗਦੇ ਹਨ।
ਸੋਸ਼ਲ ਮੀਡੀਆ ‘ਤੇ ਅਵਤਾਰ ਸਿੰਘ ਦੀ ਇਸ ਪ੍ਰਾਪਤੀ ਨੂੰ ਸਰਾਹਿਆ ਜਾ ਰਿਹਾ ਹੈ, ਅਤੇ ਇਸ ਨੇ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਵਿਸ਼ਵ ਪੱਧਰ ‘ਤੇ ਉਜਾਗਰ ਕੀਤਾ ਹੈ।