Missile-Like Shell Found After Explosion During Military Exercise in Jethuwal

ਜੇਠੂਵਾਲ ’ਚ ਜੰਗੀ ਅਭਿਆਸ ਦੌਰਾਨ ਧਮਾਕੇ ਤੋਂ ਬਾਅਦ ਮਿਜ਼ਾਇਲ ਨੁਮਾ ਖੋਲ੍ਹ ਮਿਲਿਆ

(ਸ਼ਮਸ਼ੇਰ ਸਿੰਘ ਜੇਠੂਵਾਲ): ਭਾਰਤ-ਪਾਕਿਸਤਾਨ ਜੰਗ ਦੇ ਮਾਹੌਲ ਦੌਰਾਨ ਬੀਤੇ ਕੱਲ 7 ਮਈ ਨੂੰ ਜੰਗੀ ਅਭਿਆਸ ਦੌਰਾਨ ਰਾਤ ਇਕ ਵਜੇ ਜੋਰਦਾਰ ਧਮਾਕੇ ਦੀ ਆਵਾਜ਼ ਤੋਂ ਬਾਅਦ ਮਨ੍ਹੇਰ ਤੱਕ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਗਿਆ ।

ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਜੇਠੂਵਾਲ ਦੇ ਖੇਤਾਂ ਚੋਂ 8 ਮਈ ਦੀ ਸਵੇਰ ਨੂੰ ਮਿਜਾਇਲ ਨੁਮਾ ਵੱਡ ਅਕਾਰੀ ਖੋਲ੍ਹ ਮਿਲਿਆ ਹੈ,ਜਿਸ ਤੋਂ ਬਾਅਦ ਪਿੰਡ ਦੇ ਮੋਹਤਬਰ ਵਿਅਕਤੀਆਂ ਵਲੋਂ ਪੁਲਿਸ ਨੂੰ ਸੂਚਿਤ ਕਰਕੇ ਖੇਤਾਂ ਚੋਂ ਮਿਲਿਆ ਖੋਲ੍ਹ ਤੇ ਕਚਰਾ ਪੁਲਿਸ ਹਵਾਲੇ ਕਰ ਦਿੱਤਾ ਗਿਆ ।

ਮੰਨਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਏਅਰ ਸਪੇਸ ਵਿਚ ਜੋ ਧਮਾਕਾ ਹੋਇਆ ਇਹ ਟੁਕੜਾ ਉਸ ਨਾਲ ਸਬੰਧਿਤ ਹੈ ਜਿਸਦਾ ਕਚਰਾ ਪੂਰੇ ਪਿੰਡ ਦੇ ਕਾਫੀ ਘਰਾਂ ਚੋਂ ਮਿਲ ਰਿਹਾ ਹੈ,ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀ ਹੋਇਆ,ਬੇਲੋੜੀਆਂ ਅਫਵਾਹਾਂ ਤੋਂ ਸੁਚੇਤ ਰਿਹਾ ਜਾਵੇ ।