Ludhiana West Bypoll: AAP Leads in Seventh Round, Congress in Second Place

ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਸੱਤਵੇਂ ਗੇੜ ’ਚ ਆਪ ਦੀ ਲੀਡ, ਕਾਂਗਰਸ ਦੂਜੇ ਸਥਾਨ ’ਤੇ

ਲੁਧਿਆਣਾ, 23 ਜੂਨ, 2025 ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਸੱਤਵੇਂ ਗੇੜ ਦੇ ਰੁਝਾਨ ਸਾਹਮਣੇ ਆਏ ਹਨ। ਆਮ ਆਦਮੀ ਪਾਰਟੀ (ਆਪ) ਦੇ ਸੰਜੀਵ ਅਰੋੜਾ 17,358 ਵੋਟਾਂ ਨਾਲ ਲੀਡ ਕਰ ਰਹੇ ਹਨ। ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ 14,086 ਵੋਟਾਂ ਨਾਲ ਦੂਜੇ ਸਥਾਨ ’ਤੇ ਹਨ, ਜਦਕਿ ਭਾਜਪਾ ਦੇ ਜੀਵਨ ਗੁਪਤਾ 11,839 ਵੋਟਾਂ ਨਾਲ ਤੀਜੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰੁਪਕਰ ਸਿੰਘ ਘੁੰਮਣ 3,705 ਵੋਟਾਂ ਨਾਲ ਚੌਥੇ ਸਥਾਨ ’ਤੇ ਹਨ।

ਮਤਗਣਨਾ ਖਾਲਸਾ ਕਾਲਜ ਫਾਰ ਵਿਮੈਨ ’ਚ ਜਾਰੀ ਹੈ, ਜਿੱਥੇ 14 ਗੇੜ ਪੂਰੇ ਹੋਣ ’ਤੇ ਨਤੀਜਾ ਸਾਹਮਣੇ ਆਵੇਗਾ। ਇਹ ਚੋਣ ਆਪ ਲਈ ਇੱਕ ਪਰਖ ਹੈ, ਜਦਕਿ ਕਾਂਗਰਸ ਆਪਣੀ ਸ਼ਹਿਰੀ ਪਕੜ ਮਜਬੂਤ ਕਰਨ ਦੀ ਕੋਸ਼ਿਸ਼ ’ਚ ਹੈ।