1984 ਸਿੱਖ ਨਸਲਕੁਸ਼ੀ ਮਾਮਲਾ: ਸੱਜਣ ਕੁਮਾਰ ਨੇ ਅਦਾਲਤ ’ਚ ਗ਼ੁਨਾਹ ਤੋਂ ਕੀਤਾ ਇਨਕਾਰ, ਕਿਹਾ- ‘ਮੌਕੇ ’ਤੇ ਨਹੀਂ ਸੀ’

ਨਵੀਂ ਦਿੱਲੀ, 7 ਜੁਲਾਈ, 2025 1984 ਦੀ ਸਿੱਖ ਨਸਲਕੁਸ਼ੀ ਮਾਮਲੇ ’ਚ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ’ਚ ਸੁਣਵਾਈ ਦੌਰਾਨ ਸਾਬਕਾ ਕਾਂਗਰਸ ਐਮਪੀ ਸੱਜਣ ਕੁਮਾਰ ਨੇ ਆਪਣੇ ਗ਼ੁਨਾਹਾਂ ਤੋਂ ਇਨਕਾਰ ਕਰ ਦਿੱਤਾ। ਸੱਜਣ ਕੁਮਾਰ ਨੇ ਅਦਾਲਤ ’ਚ ਦਾਅਵਾ ਕੀਤਾ ਕਿ ਜਦੋਂ ਨਸਲਕੁਸ਼ੀ ਹੋਈ, ਉਹ ਮੌਕੇ ’ਤੇ ਮੌਜੂਦ ਨਹੀਂ ਸੀ। ਇਹ ਮਾਮਲਾ ਜਨਕਪੁਰੀ ਅਤੇ ਵਿਕਾਸਪੁਰੀ ’ਚ ਹੋਏ ਹਿੰਸਕ ਕਾਰਵਾਈਆਂ ਨਾਲ ਜੁੜਿਆ ਹੈ, ਜਿਸ ’ਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਨਾਲ ਸੁਣਵਾਈ ਹੋਈ।
ਅਦਾਲਤ ’ਚ ਪੇਸ਼ ਹੋ ਕੇ ਸੱਜਣ ਕੁਮਾਰ ਨੇ ਸਾਰੇ ਆਰੋਪਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਸ ਘਟਨਾ ਨਾਲ ਕੋਈ ਸੰਬੰਧ ਨਹੀਂ ਹੈ। ਇਸ ਦੌਰਾਨ, 1984 ਦੀਆਂ ਹਿੰਸਕ ਘਟਨਾਵਾਂ ਦੇ ਸ਼ਿਕਾਰ ਪਰਿਵਾਰਾਂ ਦੇ ਵਕੀਲ ਗੁਰਬਖਸ਼ ਸਿੰਘ ਨੇ ਕਿਹਾ ਕਿ ਇਹ ਮਾਮਲਾ ਇੱਕ ਵੱਡੀ ਨਸਲਕੁਸ਼ੀ ਦਾ ਹਿੱਸਾ ਹੈ। ਮਾਮਲੇ ਦੀ ਅਗਲੀ ਸੁਣਵਾਈ ਹੁਣ 29 ਜੁਲਾਈ, 2025 ਨੂੰ ਹੋਵੇਗੀ।