ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ’ਤੇ ਵੱਡੀ ਕਾਰਵਾਈ: PM ਮੋਦੀ ਨੇ ਅਮਿਤ ਸ਼ਾਹ ਨੂੰ ਦਿੱਤੇ ਸਖ਼ਤ ਨਿਰਦੇਸ਼ -ਰਵਿੰਦਰ ਸਿੰਘ ਬ੍ਰਹਮਪੁਰਾ

ਅੰਮ੍ਰਿਤਸਰ, 18 ਜੁਲਾਈ, 2025 : ਸ੍ਰੀ ਹਰਿਮੰਦਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਉਨ੍ਹਾਂ ਦੇ PMO ਨੂੰ ਲਿਖੇ ਪੱਤਰ ਤੋਂ ਬਾਅਦ ਇਹ ਫੈਸਲਾ ਹੋਇਆ। ਬ੍ਰਹਮਪੁਰਾ ਨੇ PM ਮੋਦੀ ਦਾ ਧੰਨਵਾਦ ਕੀਤਾ।
ਸੂਤਰਾਂ ਮੁਤਾਬਿਕ, ਗ੍ਰਹਿ ਮੰਤਰਾਲੇ ਨੇ ਸੁਰੱਖਿਆ ਵਧਾਉਣ ਅਤੇ ਜਾਂਚ ਤੇਜ਼ ਕਰਨ ਦੇ ਹੁਕਮ ਦਿੱਤੇ ਹਨ। ਧਮਕੀਆਂ 14 ਜੁਲਾਈ ਤੋਂ ਆ ਰਹੀਆਂ ਹਨ, ਜਿਸ ’ਤੇ ਪੰਜਾਬ ਪੁਲਿਸ ਅਤੇ SGPC ਕੰਮ ਕਰ ਰਹੇ ਹਨ। ਸੰਗਤ ਨੇ ਸਰਕਾਰ ਦੀ ਕਾਰਵਾਈ ਦਾ ਸਵਾਗਤ ਕੀਤਾ, ਪਰ ਸੁਰੱਖਿਆ ’ਤੇ ਹੋਰ ਧਿਆਨ ਦੀ ਮੰਗ ਕੀਤੀ।