ਜਥੇਦਾਰ ਗਿ. ਕੁਲਦੀਪ ਸਿੰਘ ਗੜਗੱਜ ਨੂੰ ਸਦਮਾ ,ਜੀਜਾ ਗੁਰਵਿੰਦਰ ਸਿੰਘ ਦੀ ਸੜਕ ਹਾਦਸੇ ’ਚ ਮੌਤ, ਜਥੇਦਾਰ ਗੜਗੱਜ ਨੇ ਪਟਨਾ ਸਾਹਿਬ ਦੌਰਾ ਤੇ ਮੀਟਿੰਗ ਮੁਲਤਵੀ ਕੀਤੀ

ਅੰਮ੍ਰਿਤਸਰ, 29 ਜੁਲਾਈ, 2025 ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਜੀਜਾ ਗੁਰਵਿੰਦਰ ਸਿੰਘ ਦੀ ਪਿੰਡ ਗੋਹਲਵੜ ਨੇੜੇ ਅਵਾਰਾ ਪਸ਼ੂ ਕਾਰਨ ਬਾਈਕ ਹਾਦਸੇ ’ਚ ਮੌਤ ਹੋ ਗਈ। ਸਦਮੇ ’ਚ ਜਥੇਦਾਰ ਨੇ ਪਟਨਾ ਸਾਹਿਬ ਦਾ ਤਿੰਨ ਦਿਨੀਂ ਦੌਰਾ ਤੇ 1 ਅਗਸਤ ਦੀ ਮੀਟਿੰਗ ਮੁਲਤਵੀ ਕਰ ਦਿੱਤੀ।