31 ਜੁਲਾਈ 2013: ਸਾਊਥਵਾਰਿਕ ਕੋਰਟ ਨੇ ਬਰਜਿੰਦਰ ਸਿੰਘ, ਮਨਦੀਪ ਸਿੰਘ, ਦਿਲਬਾਗ ਸਿੰਘ ਤੇ ਹਰਜੀਤ ਕੌਰ ਨੂੰ ਕੁਲਦੀਪ ਬਰਾੜ ’ਤੇ ਹਮਲੇ ਦਾ ਦੋਸ਼ੀ ਕਰਾਰ ਦਿੱਤਾ

ਲੰਡਨ, 31 ਜੁਲਾਈ, 2025 ਗੁਰਦੀਪ ਸਿੰਘ ਜਗਬੀਰ (ਡਾ.) ਸਤੰਬਰ 2012 ਸਾਲ ਦੇ ਦੌਰਾਨ ਭਾਰਤੀ ਫੌਜ ਦਾ ਰਿਟਾ: ਲੈਫਟੀਨੈੱਟ ਜਨਰਲ ਕੁਲਦੀਪ ਬਰਾੜ, ਛੁੱਟੀਆਂ ਮਨਾਉਣ ਦੇ ਲਈ ਆਪਣੀ ਪਤਨੀ ਮੀਨਾ ਦੇ ਨਾਲ ਲੰਡਨ ਦੀ ਓਲਡ ਕਿਊਬਿਕ ਸਟਰੀਟ ਦੇ ਇੱਕ ਹੋਟਲ ਵਿੱਚ ਠਹਿਰਿਆ ਹੋਇਆ ਸੀ। 30 ਸਤੰਬਰ 2012 ਵਾਲਾ ਦਿਨ ਸੀ ਅਤੇ ਸ਼ਾਮ ਦਾ ਵਕਤ ਸੀ,ਰਿਟਾ: ਲੈਫਟੀਨੈੱਟ ਜਨਰਲ ਕੁਲਦੀਪ ਬਰਾੜ ਆਪਣੀ ਪਤਨੀ ਮੀਨਾ ਦੇ ਨਾਲ ਬਾਹਰ ਟਹਿਲਣ ਦੇ ਲਈ ਨਿਕਲਿਆ ਸੀ ਕੇ ਉਸ ਉਪਰ ਤਿੰਨ ਸਿੰਘਾਂ ਅਤੇ ਇਕ ਸਿੱਖ ਬੀਬੀ ਨੇ ਜਾਨਲੇਵਾ ਹਮਲਾ ਕਰ ਦਿੱਤਾ ਸੀ। ਓਲਡ ਕਿਊਬਿਕ ਸਟਰੀਟ, ਲੰਡਨ ਦੀ ਹਿੱਕ ਵਿੱਚ,ਇਕ ਸੈਲਾਨੀ ਇਲਾਕਾ ਹੈ,ਜਿੱਥੇ ਉਸ ਉਪਰ ਹਮਲਾ ਹੋਇਆ ਪਰ ਇਸ ਹਮਲੇ ਵਿੱਚ ਉਸ ਨੂੰ ਕੋਈ ਜਿਆਦਾ ਸੱਟ ਨਹੀਂ ਵਜੀ ਅਤੇ ਉਹ ਬਾਲ ਬਾਲ ਬੱਚ ਗਿਆ। ਇਸ ਕੇਸ ਵਿਚ ਤਿੰਨ ਗੁਰਸਿੱਖਾਂ ਅਤੇ ਇਕ ਸਿੱਖ ਬੀਬੀ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਵਿਚ 33 ਵਰ੍ਹਿਆਂ ਦਾ ਸਰਦਾਰ ਬਰਜਿੰਦਰ ਸਿੰਘ ਸੰਘਾ, 34 ਵਰ੍ਹਿਆਂ ਦਾ ਸਰਦਾਰ ਮਨਦੀਪ ਸਿੰਘ ਸੰਧੂ, 36 ਵਰ੍ਹਿਆਂ ਦਾ ਸਰਦਾਰ ਦਿਲਬਾਗ ਸਿੰਘ ਅਤੇ 38 ਵਰ੍ਹਿਆਂ ਦੀ ਬੀਬੀ ਹਰਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 31 ਜੁਲਾਈ 2013 ਵਾਲੇ ਦਿਨ ਸਾਊਥਵਾਰਿਕ ਕਰਾਊਨ ਕੋਰਟ ਨੇ ਇਨ੍ਹਾਂ ਚਾਰਾਂ ਨੂੰ ਰਿਟਾ: ਲੈਫਟੀਨੈੱਟ ਜਨਰਲ ਕੁਲਦੀਪ ਬਰਾੜ ‘ਤੇ ਹਮਲਾ ਕਰਣ ਦਾ ਦੋਸ਼ੀ ਕਰਾਰ ਦਿੱਤਾ ਅਤੇ 11 ਦਸੰਬਰ 2013 ਵਾਲੇ ਦਿਨ ਚਾਰਾਂ ਨੂੰ ਸਜਾ ਸੁਣਾਈ ਗਈ। ਅਦਾਲਤ ਵੱਲੋ ਸੁਣਾਈ ਗਈ ਸਜਾ ਵਿੱਚ ਸਰਦਾਰ ਬਰਜਿੰਦਰ ਸਿੰਘ ਸੰਘਾ ਅਤੇ ਸਰਦਾਰ ਦਿਲਬਾਗ ਸਿੰਘ ਨੂੰ 14- 14 ਸਾਲ ਦੀ ਸਜਾ ਸੁਣਾਈ ਗਈ ਜਦੋਂਕਿ ਸਰਦਾਰ ਮਨਦੀਪ ਸਿੰਘ ਸੰਧੂ ਨੂੰ 10 ਸਾਲ 6 ਮਹੀਨੇ ਅਤੇ ਬੀਬੀ ਹਰਜੀਤ ਕੌਰ ਨੂੰ 11 ਸਾਲ ਕੈਦ ਦੀ ਸਜ਼ਾ ਸੁਣਾਈ ਗਈ।