Punjab Police Officer Sardar Jatinder Singh Aulakh – Refused Fake Encounters, Upheld Sikh Values
ਪੰਜਾਬ ਪੁਲਿਸ ਵਿੱਚ ਬੇਦਾਗ਼ ਅਫ਼ਸਰ ਸਰਦਾਰ ਜਤਿੰਦਰ ਸਿੰਘ ਔਲਖ

26 ਜਨਵਰੀ 2026, ਪੰਜਾਬ -ਸਰਦਾਰ ਜਤਿੰਦਰ ਸਿੰਘ ਔਲਖ ਆਈ ਪੀ ਐੱਸ ਅਫਸਰ ਪੂਰਨ ਗੁਰਸਿੱਖ ਪਰਿਵਾਰ ਖਾਨਦਾਨ ਨਾਲ ਸੰਬੰਧਤ ਨੇ । ਜਦੋਂ ਔਲਖ ਸਾਬ ਪੁਲਿਸ ਚ ਭਰਤੀ ਹੋਏ ਤਾਂ ਉਸ ਦਿਨ ਗੁਰਦੁਆਰਾ ਸਾਹਿਬ ਅਰਦਾਸ ਹੋਈ ਆਪ ਜੀ ਦੇ ਦਾਦਾ ਜੀ ਨੇ ਕਿਹਾ ਕਿ ਇਹ ਵਰਦੀ ਪਾਕੇ ਈਮਾਨਦਾਰੀ ਤੇ ਰਾਹ ਤੇ ਚਲੀਂ ਕਿਸੇ ਵੀ ਨੌਜ਼ਵਾਨ ਦਾ ਮੁਕਾਬਲਾ ਨਹੀਂ ਬਣਾਉਂਣਾ ਅਗਰ ਤੁਹਾਨੂੰ ਕੋਈ ਵੀ ਵਡਾ ਅਫ਼ਸਰ ਆਖੇ ਉਸਦੇ ਸਾਹਮਣੇ ਪਹਾੜ ਵਾਂਗ ਡਟ ਜਾਵੀਂ ਪਰ ਤੇਰੇ ਹੱਥੋਂ ਕਿਸੇ ਦੀ ਮੌਤ ਨਾ ਹੋਵੇ ਡਿਊਟੀ ਛੱਡਣੀ ਪਵੇ ਘਰ ਆ ਜਾਵੀਂ ਸੈਂਕੜੇ ਏਕੜ ਆਪਣੀ ਜ਼ਮੀਨ ਹੈ ਪਰ ਕਦੀ ਵੀ ਖੂਨ ਨਾਲ ਹੱਥ ਨਾ ਰੰਗੀ। ਇਹ ਐਸੇ ਬੋਲ ਸਨ ਜੋਂ ਉਹਨਾ ਡਿਊਟੀ ਦੌਰਾਨ ਨਿਭਾਏ । ਇੱਕ ਦਫਾ ਸੀ ਆਈ ਏ ਸਟਾਫ਼ ਚ ਵਡੇ ਅਫ਼ਸਰ ਇੱਕ ਉੱਚ ਕੋਟੀ ਦੇ ਖਾੜਕੂ ਸਿੰਘ ਦਾ ਮੁਕਾਬਲਾ ਬਣਾਉਣ ਲਈ ਉਸਨੂੰ ਲਿਜਾਣ ਲੱਗੇ ਤਾਂ ਔਲਖ ਸਾਬ ਨੇ ਸਾਫ਼ ਇਨਕਾਰ ਕਰ ਦਿੱਤਾ ਉਹ ਕਹਿੰਦੇ ਵਡੇ ਆਕਾ ਦਾ ਹੁਕਮ ਹੈ ਇਸਨੂੰ ਖਤਮ ਕਰ ਦਵੋ ਅੱਜ। ਸਰਦਾਰ ਜਤਿੰਦਰ ਸਿੰਘ ਔਲਖ ਕਹਿੰਦੇ ਆਕਾ ਦਾ ਹੁਕਮ ਤਾਂ ਹਰ ਘੰਟੇ ਬਾਅਦ ਆਉਂਦਾ ਹੈ ਤੁਸੀਂ ਰੱਬ ਦੀ ਕਚਿਹਰੀ ਚ ਪਾਪਾਂ ਦਾ ਹਿਸਾਬ ਦੇਣਾ ਇੱਕ ਦਿਨ ਰੱਬ ਦਾ ਡਰ ਨਹੀਂ ਤੁਹਾਨੂੰ? ਉਸ ਖਾੜਕੂ ਸਿੰਘ ਨੂੰ ਕੋਰਟ ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਇਹ ਸੰਸਕਾਰ ਨੇ ਉਹਨਾਂ ਦੇ ਖੂਨ ਅੰਦਰ। ਅੰਮ੍ਰਿਤ ਵੇਲੇ ਬਿਨਾ ਨਾਗਾ ਜਤਿੰਦਰ ਸਿੰਘ ਔਲਖ ਜੀ ਵਰ੍ਹਿਆਂ ਤੋਂ 3 ਵਜੇ ਉੱਠਕੇ ਰੋਜ਼ਾਨਾ ਕੇਸੀ ਇਸ਼ਨਾਨ ਕਰਦੇ ਨੇ ਉਹਨਾਂ ਦੀ ਧਰਮ ਸੁਪਤਨੀ ਦੋਵੇਂ ਪੁੱਤਰ ਨੋਹਾਂ ਕੋਠੀ ਅੰਦਰ ਬਣੇ ਇਕ ਕਮਰੇ ਚ ਬੈਠਕੇ ਦਿਨ ਦੇ 8 ਵਜਕੇ 10ਮਿੰਟ ਤੱਕ ਨਾਮ ਬਾਣੀ ਦਾ ਅਭਿਆਸ ਕਰਦੇ ਨੇ ਕੋਈ ਨਾਗਾ ਨਹੀਂ ਪਾਉਂਦੇ । ਔਲਖ ਸਾਬ ਦੇ ਘਰ ਵਿੱਚ ਸ਼ਰਾਬ ਮੀਟ ਆਂਡੇ ਦੀ ਸਖ਼ਤ ਮਨਾਹੀ ਹੈ । ਪੂਰਾ ਜੀਵਨ ਇਸ ਪੰਜਾਬ ਪੁਲਿਸ ਦੇ ਅਫ਼ਸਰ ਦਾ ਬੇਦਾਗ਼ ਹੈ ਅੱਜ ਤੱਕ ਬਹੁਤ ਲੋਕ ਉਹਨਾਂ ਨੂੰ ਇੱਕ ਸੰਤ ਮਹਾਪੁਰਸ਼ ਵਾਂਗ ਸਮਝਦੇ ਨੇ ਉਹ ਕਹਿੰਦੇ ਨੇ ਇਹੋ ਜਿਹੀ ਪਾਕ ਰੂਹ ਦੇ ਦਰਸ਼ਨ ਕਰਨ ਨਾਲ ਸਾਨੂੰ ਪਵਿੱਤਰਤਾ ਮਿਲਦੀ ਹੈ ਤੇ ਦੂਜੇ ਪਾਸੇ ਇਸੇ ਪੁਲਿਸ ਦੇ ਬੁੱਚੜ ਅਫ਼ਸਰਾਂ ਦੇ ਨਾਮ ਤੇ ਹਰ ਸਿੱਖ ਥੁੱਕਦਾ ਹੈ ।
ਪਰਮਜੀਤ ਸਿੰਘ ਰਾਣਵਾ ਰਾਮਪੁਰੀ 98152 25979
