ਸੰਸਦ ਦੇ ਬਾਹਰ ਰਾਹੁਲ ਗਾਂਧੀ ਤੇ ਰਵਨੀਤ ਬਿੱਟੂ ਵਿਚਾਲੇ ਹੋਈ ਤਿੱਖੀ ਬਹਿਸ

4 ਫਰਵਰੀ 2026, ਨਵੀਂ ਦਿੱਲੀ – ਸੰਸਦ ਭਵਨ ਦੇ ਬਾਹਰ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਬੀਜੇਪੀ ਨੇਤਾ ਰਵਨੀਤ ਸਿੰਘ ਬਿੱਟੂ ਵਿਚਕਾਰ ਤਿੱਖੀ ਬਹਿਸ ਵਾਪਰੀ ਜਿਸ ਨੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਰਾਹੁਲ ਗਾਂਧੀ ਨੇ ਬਿੱਟੂ ਨੂੰ “ਗੱਦਾਰ ਦੋਸਤ” ਕਹਿ ਕੇ ਸੰਬੋਧਨ ਕੀਤਾ ਅਤੇ ਕਿਹਾ, “ਚਿੰਤਾ ਨਾ ਕਰੋ, ਤੁਸੀਂ ਜ਼ਰੂਰ ਵਾਪਸ ਆਓਗੇ”। ਜਵਾਬ ਵਿੱਚ ਰਵਨੀਤ ਬਿੱਟੂ ਨੇ ਰਾਹੁਲ ਨੂੰ “ਦੇਸ਼ ਦਾ ਦੁਸ਼ਮਣ” ਕਰਾਰ ਦਿੱਤਾ ਅਤੇ ਉਨ੍ਹਾਂ ਨੂੰ ਚੁਣੌਤੀ ਵੀ ਦਿੱਤੀ।
ਇਹ ਘਟਨਾ ਸੰਸਦ ਵਿੱਚ ਚੱਲ ਰਹੇ ਸੈਸ਼ਨ ਤੋਂ ਬਾਹਰ ਵਾਪਰੀ ਜਿੱਥੇ ਦੋਹਾਂ ਨੇਤਾਵਾਂ ਵਿੱਚ ਪਹਿਲਾਂ ਵੀ ਵਿਵਾਦ ਰਹੇ ਹਨ। ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਅਤੇ ਕਾਂਗਰਸ-ਬੀਜੇਪੀ ਵਿਚਕਾਰ ਤਣਾਅ ਵਧਾ ਰਹੀ ਹੈ। ਰਾਹੁਲ ਗਾਂਧੀ ਨੇ ਬਿੱਟੂ ਨੂੰ ਉਨ੍ਹਾਂ ਦੇ ਪਹਿਲਾਂ ਵਾਲੇ ਸਿਆਸੀ ਸਫਰ ਅਤੇ ਪਾਰਟੀ ਬਦਲਣ ਨੂੰ ਲੈ ਕੇ ਨਿਸ਼ਾਨਾ ਬਣਾਇਆ ਜਦਕਿ ਬਿੱਟੂ ਨੇ ਰਾਹੁਲ ਨੂੰ ਦੇਸ਼ ਵਿਰੋਧੀ ਨੀਤੀਆਂ ਨਾਲ ਜੋੜਿਆ।

