Punjab Leads North India in Passport Applications – 99.44 Lakh Issued in a Decade
ਪੰਜਾਬੀਆਂ ‘ਚ ਸਭ ਤੋਂ ਵੱਧ ਵਿਦੇਸ਼ ਜਾਣ ਦੀ ਹੋੜ – ਇੱਕ ਦਹਾਕੇ ‘ਚ 99 ਲੱਖ 44 ਹਜ਼ਾਰ ਨੇ ਬਣਵਾਏ ਪਾਸਪੋਰਟ

8 ਫਰਵਰੀ 2026, ਚੰਡੀਗੜ੍ਹ – ਉੱਤਰ ਭਾਰਤ ਵਿੱਚ ਪਾਸਪੋਰਟ ਬਣਵਾਉਣ ਅਤੇ ਵਿਦੇਸ਼ ਜਾਣ ਦੀ ਹੋੜ ਵਿੱਚ ਪੰਜਾਬ ਸਭ ਤੋਂ ਅੱਗੇ ਹੈ। ਪਿਛਲੇ 10 ਸਾਲਾਂ (2015-2025) ਦੌਰਾਨ ਪੰਜਾਬ ਤੋਂ ਕੁੱਲ 99 ਲੱਖ 44 ਹਜ਼ਾਰ ਲੋਕਾਂ ਨੇ ਪਾਸਪੋਰਟ ਬਣਵਾਏ ਹਨ। ਇਹ ਅੰਕੜੇ ਪੰਜਾਬ ਦੀ ਵੱਧਦੀ ਵਿਦੇਸ਼ ਪ੍ਰਵਾਸੀ ਲਹਿਰ ਅਤੇ ਨੌਜਵਾਨਾਂ ਵਿੱਚ ਵਿਦੇਸ਼ੀ ਨੌਕਰੀਆਂ ਲਈ ਉਤਸ਼ਾਹ ਨੂੰ ਸਾਫ਼ ਦਰਸਾਉਂਦੇ ਹਨ।
ਤੁਲਨਾਤਮਕ ਅੰਕੜੇ:
- ਚੰਡੀਗੜ੍ਹ: 3 ਲੱਖ 43 ਹਜ਼ਾਰ
- ਦਿੱਲੀ: 50 ਲੱਖ 20 ਹਜ਼ਾਰ
- ਹਰਿਆਣਾ: 45 ਲੱਖ 2 ਹਜ਼ਾਰ
- ਜੰਮੂ ਕਸ਼ਮੀਰ: 13 ਲੱਖ 31 ਹਜ਼ਾਰ
- ਹਿਮਾਚਲ ਪ੍ਰਦੇਸ਼: 6 ਲੱਖ 28 ਹਜ਼ਾਰ
ਪੰਜਾਬ ਵਿੱਚ ਪਾਸਪੋਰਟ ਬਣਵਾਉਣ ਦੀ ਰਫ਼ਤਾਰ ਹੋਰ ਸੂਬਿਆਂ ਨਾਲੋਂ ਕਾਫ਼ੀ ਵੱਧ ਹੈ, ਜਿਸ ਦੇ ਪਿੱਛੇ ਵਿਦੇਸ਼ਾਂ ਵਿੱਚ ਨੌਕਰੀਆਂ, ਵਪਾਰ ਅਤੇ ਵਿਆਹ ਦੇ ਮੌਕੇ ਮੁੱਖ ਕਾਰਨ ਹਨ। ਖਾਸ ਕਰਕੇ ਕੈਨੇਡਾ, ਆਸਟਰੇਲੀਆ, ਯੂਕੇ ਅਤੇ ਅਮਰੀਕਾ ਵੱਲ ਪੰਜਾਬੀ ਨੌਜਵਾਨਾਂ ਦੀ ਵੱਡੀ ਗਿਣਤੀ ਵਿੱਚ ਪ੍ਰਵਾਸ ਹੋ ਰਿਹਾ ਹੈ। ਪਾਸਪੋਰਟ ਬਣਵਾਉਣ ਦੀ ਇਸ ਵੱਧਦੀ ਗਿਣਤੀ ਨੇ ਪੰਜਾਬ ਵਿੱਚ ਪਾਸਪੋਰਟ ਸੇਵਾ ਕੇਂਦਰਾਂ ‘ਤੇ ਵੀ ਦਬਾਅ ਵਧਾ ਦਿੱਤਾ ਹੈ।
ਵਿਦੇਸ਼ ਜਾਣ ਦੀ ਇਹ ਹੋੜ ਪੰਜਾਬੀ ਪਰਿਵਾਰਾਂ ਦੀ ਆਰਥਿਕ ਸਥਿਤੀ ਅਤੇ ਨੌਕਰੀਆਂ ਦੀ ਘਾਟ ਨੂੰ ਵੀ ਦਰਸਾਉਂਦੀ ਹੈ। ਸਰਕਾਰੀ ਅੰਕੜੇ ਅਨੁਸਾਰ ਪੰਜਾਬ ਉੱਤਰ ਭਾਰਤ ਵਿੱਚ ਪਾਸਪੋਰਟ ਐਪਲੀਕੇਸ਼ਨਾਂ ਵਿੱਚ ਸਭ ਤੋਂ ਅੱਗੇ ਹੈ ਅਤੇ ਇਹ ਰੁਝਾਨ ਅਗਲੇ ਸਾਲਾਂ ਵਿੱਚ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ।
