Star Batter Abhishek Sharma Hospitalised Due to Stomach Infection

Star Batter Abhishek Sharma Hospitalised Due to Stomach Infection

ਟੀ20 ਵਿਸ਼ਵ ਕੱਪ 2026 ਦੌਰਾਨ ਸਟਾਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਹਸਪਤਾਲ ‘ਚ ਦਾਖਲ

11 ਫਰਵਰੀ 2026 – ਭਾਰਤੀ ਟੀਮ ਲਈ ਵੱਡਾ ਝਟਕਾ – ਸਟਾਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੂੰ ਪੇਟ ਦੀ ਗੰਭੀਰ ਇਨਫੈਕਸ਼ਨ ਕਾਰਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਟੀਮ ਸੂਤਰਾਂ ਅਨੁਸਾਰ ਉਸ ਨੂੰ 12 ਫਰਵਰੀ ਨੂੰ ਨਾਮੀਬੀਆ ਖਿਲਾਫ ਮੈਚ ਵਿੱਚ ਖੇਡਣ ਦੀ ਸੰਭਾਵਨਾ ਬਹੁਤ ਘੱਟ ਹੈ ਅਤੇ ਉਸ ਦੀ ਰਿਕਵਰੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।

ਅਭਿਸ਼ੇਕ ਅਮਰੀਕਾ ਖਿਲਾਫ ਮੈਚ ਤੋਂ ਪਹਿਲਾਂ ਵੀ ਬਿਮਾਰ ਸੀ ਪਰ ਉਸ ਨੇ ਮੈਚ ਖੇਡਿਆ ਸੀ। ਮੈਚ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ ਜਿਸ ਕਾਰਨ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਭਾਰਤੀ ਟੀਮ ਮੈਨੇਜਮੈਂਟ ਨੇ ਅਜੇ ਤੱਕ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਪਰ ਸੂਤਰਾਂ ਅਨੁਸਾਰ ਉਸ ਨੂੰ ਕੁਝ ਦਿਨ ਆਰਾਮ ਦੀ ਲੋੜ ਹੈ।

ਅਭਿਸ਼ੇਕ ਟੂਰਨਾਮੈਂਟ ਵਿੱਚ ਭਾਰਤ ਲਈ ਮਹੱਤਵਪੂਰਨ ਖਿਡਾਰੀ ਹੈ ਅਤੇ ਉਸ ਦੀ ਗੈਰਹਾਜ਼ਰੀ ਟੀਮ ਲਈ ਵੱਡਾ ਝਟਕਾ ਹੋ ਸਕਦੀ ਹੈ। ਟੀਮ ਮੈਨੇਜਮੈਂਟ ਨੇ ਵਿਕਲਪਕ ਖਿਡਾਰੀ ਨੂੰ ਤਿਆਰ ਰੱਖਣ ਦੀ ਗੱਲ ਕਹੀ ਹੈ। ਸੰਗਤ ਅਤੇ ਫੈਨਸ ਅਭਿਸ਼ੇਕ ਦੀ ਜਲਦੀ ਰਿਕਵਰੀ ਲਈ ਦੁਆਵਾਂ ਕਰ ਰਹੇ ਹਨ।