ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋ ਨੂੰ ਮਿਲੇ ਬਿਕਰਮ ਮਜੀਠੀਆ ਤੇ ਗਨੀਵ ਕੌਰ ਮਜੀਠੀਆ

11 ਫਰਵਰੀ 2026, ਡੇਰਾ ਬਿਆਸ – ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨੂੰ ਅੱਜ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਉਨ੍ਹਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਨੇ ਮਿਲ ਕੇ ਸਤਿਕਾਰ ਪ੍ਰਗਟਾਇਆ। ਇਹ ਮੁਲਾਕਾਤ ਰਾਜਨੀਤਕ ਤੇ ਧਾਰਮਿਕ ਗਲਿਆਰਿਆਂ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣ ਗਈ ਹੈ।
ਮਿਲਣ ਮਗਰੋਂ ਬਿਕਰਮ ਮਜੀਠੀਆ ਨੇ ਕਿਹਾ ਕਿ ਔਖੇ-ਸੌਖੇ ਸਮੇਂ ਵਿੱਚ ਬਾਬਾ ਜੀ ਨੇ ਹਮੇਸ਼ਾ ਦਾਸ ਦਾ ਸਾਥ ਦਿੱਤਾ ਹੈ। ਉਨ੍ਹਾਂ ਨੇ ਬਾਬਾ ਜੀ ਪ੍ਰਤੀ ਆਪਣੀ ਸ਼ਰਧਾ ਅਤੇ ਆਭਾਰ ਪ੍ਰਗਟ ਕੀਤਾ। ਗਨੀਵ ਕੌਰ ਮਜੀਠੀਆ ਨੇ ਵੀ ਬਾਬਾ ਜੀ ਨੂੰ ਮਿਲ ਕੇ ਆਸ਼ੀਰਵਾਦ ਲਿਆ। ਇਸ ਮੁਲਾਕਾਤ ਨੂੰ ਬਹੁਤ ਸਾਰੇ ਲੋਕ ਰਾਜਨੀਤਕ ਤੌਰ ‘ਤੇ ਮਹੱਤਵਪੂਰਨ ਮੰਨ ਰਹੇ ਹਨ ਕਿਉਂਕਿ ਬਿਕਰਮ ਮਜੀਠੀਆ ਪੰਜਾਬ ਵਿੱਚ ਵੱਡੇ ਸਿਆਸੀ ਚਿਹਰੇ ਵਜੋਂ ਜਾਣੇ ਜਾਂਦੇ ਹਨ ਅਤੇ ਡੇਰਾ ਬਿਆਸ ਦਾ ਪ੍ਰਭਾਵ ਵੀ ਵੱਡਾ ਹੈ।
ਇਸ ਮੁਲਾਕਾਤ ਨੇ ਪੰਜਾਬੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਅਤੇ ਲੋਕਾਂ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਕਿਹੜੇ ਰਾਜਨੀਤਕ ਰਿਸ਼ਤੇ ਬਣ ਸਕਦੇ ਹਨ।

