Punjab CM Bhagwant Mann Re-admitted to Fortis Hospital – Major Questions After Moga Rally
CM ਭਗਵੰਤ ਮਾਨ ਮੁੜ ਫੋਰਟਿਸ ਹਸਪਤਾਲ ਵਿੱਚ ਭਰਤੀ – ਮੋਗਾ ਰੈਲੀ ਤੋਂ ਬਾਅਦ ਵੱਡੇ ਸਵਾਲ ਉੱਠੇ

16 ਫਰਵਰੀ 2026 – ਮੁੱਖ ਮੰਤਰੀ ਭਗਵੰਤ ਮਾਨ ਨਸ਼ਿਆਂ ਵਿਰੁੱਧ ‘ਯੁੱਧ ਨਸ਼ਿਆਂ ਵਿਰੁੱਧ 2.0’ ਮੁਹਿੰਮ ਤਹਿਤ ਮੋਗਾ ਵਿੱਚ ਵੱਡੀ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਫੋਰਟਿਸ ਹਸਪਤਾਲ ਵਿੱਚ ਭਰਤੀ ਹੋ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਫਾਜ਼ਿਲਕਾ ਦੌਰਾ ਰੱਦ ਕਰਕੇ ਦੁਪਹਿਰ 3 ਵਜੇ ਚੈਕਅਪ ਲਈ ਹਸਪਤਾਲ ਪਹੁੰਚੇ ਸਨ।
ਪਿਛਲੇ ਸਾਲ ਸਤੰਬਰ 2025 ਵਿੱਚ ਵੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਲਈ ਉਹ ਫੋਰਟਿਸ ਵਿੱਚ ਭਰਤੀ ਹੋਏ ਸਨ। ਇਸ ਵਾਰ ਵੀ ਰੁਟੀਨ ਚੈਕਅਪ ਦੱਸਿਆ ਜਾ ਰਿਹਾ ਹੈ ਪਰ ਇਸ ਨਾਲ ਕਈ ਵੱਡੇ ਸਵਾਲ ਉਠ ਰਹੇ ਹਨ:
- CM ਨੂੰ ਪਹਿਲਾਂ ਕਿਉਂ ਭਰਤੀ ਕੀਤਾ ਗਿਆ ਸੀ? ਬਿਮਾਰੀ ਸਿਆਸੀ ਸੀ ਜਾਂ ਸਿਹਤ ਸੰਬੰਧੀ?
- ਭਗਵੰਤ ਮਾਨ ਨੂੰ ਕਿਸ ਡਾਕਟਰ ਅਤੇ ਮੈਡੀਕਲ ਸਲਾਹ ਉੱਤੇ ਛੁੱਟੀ ਦਿੱਤੀ ਗਈ? ਕੀ ਮੋਗਾ ਰੈਲੀ ਵਿੱਚ ਤਕਰੀਰਾਂ ਬਿਮਾਰ ਮਾਨਸਿਕਤਾ ਸਮਝੀਆਂ ਜਾਣ ਜਾਂ ਸਿਹਤਮੰਦ ਦਲੀਲਾਂ?
- ਮੁੱਖ ਮੰਤਰੀ ਨੂੰ ਹੁਣ ਦੋਬਾਰਾ ਫਿਰ ਫੋਰਟਿਸ ਵਿੱਚ ਕਿਉਂ ਭਰਤੀ ਕੀਤਾ ਗਿਆ?
- ਮੁੱਖ ਮੰਤਰੀ ਦਾ ਫੋਰਟਿਸ ਵਿੱਖੇ ਇਲਾਜ ਕੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੋ ਰਿਹਾ ਹੈ? ਫੋਰਟਿਸ ਹਸਪਤਾਲ ਦਾ ਬਿੱਲ ਕੀ ਆ ਰਿਹਾ ਹੈ ਅਤੇ ਇਸ ਨੂੰ ਕੌਣ ਭਰ ਰਿਹਾ ਹੈ?
- ਕੀ ਫੋਰਟਿਸ ਹਸਪਤਾਲ CM ਭਗਵੰਤ ਮਾਨ ਲਈ ਸਿਆਸੀ ਵੈਂਟੀਲੇਟਰ ਬਣ ਚੁੱਕਾ ਹੈ ਜਾਂ ਇਸਨੂੰ ਹੁਣ ਅਜਿਹੇ ਨਾਜ਼ੁਕ ਸਮਿਆਂ ਮੌਕੇ ਪੰਜਾਬ ਨੂੰ ਸਿਆਸੀ ਸਥਿਰਤਾ ਦੇਣ ਵਾਲੇ Bhagwant Survival Fortress (BSSF) ਦਾ ਨਾਂ ਦੇ ਦਿੱਤਾ ਜਾਣਾ ਚਾਹੀਦਾ ਹੈ?
ਪਰਿਵਾਰ ਅਤੇ ਅਧਿਕਾਰੀਆਂ ਨੇ ਯਕੀਨ ਦਿਵਾਇਆ ਹੈ ਕਿ ਹਾਲਤ ਠੀਕ ਹੈ ਪਰ ਰਾਜਨੀਤਕ ਵਿਰੋਧੀਆਂ ਨੇ ਇਸ ਨੂੰ ਰਾਜਨੀਤਕ ਤੌਰ ‘ਤੇ ਵੇਖਿਆ ਹੈ।
