Home Ministry Alerts States Amid Iran-Israel War, Warns of Possible Violence
ਈਰਾਨ-ਇਜ਼ਰਾਇਲ ਜੰਗ ਵਿਚਾਲੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਚਿਤਾਵਨੀ, ਸੂਬਿਆਂ ਨੂੰ ਅਲਰਟ ਜਾਰੀ

02 ਮਾਰਚ 2026, ਨਵੀਂ ਦਿੱਲੀ – ਈਰਾਨ ਅਤੇ ਇਜ਼ਰਾਇਲ ਵਿਚਕਾਰ ਚੱਲ ਰਹੀ ਜੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹਾਈ ਅਲਰਟ ਜਾਰੀ ਕੀਤਾ ਹੈ। ਮੰਤਰਾਲੇ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਅੰਤਰਰਾਸ਼ਟਰੀ ਸੰਘਰਸ਼ ਕਾਰਨ ਦੇਸ਼ ਵਿੱਚ ਸੰਭਾਵਿਤ ਹਿੰਸਾ ਜਾਂ ਭੜਕਾਅ ਵਾਲੀ ਸਥਿਤੀ ਪੈਦਾ ਹੋ ਸਕਦੀ ਹੈ।
ਗ੍ਰਹਿ ਮੰਤਰਾਲੇ ਨੇ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਹਨ ਕਿ ਭੜਕਾਊ ਭਾਸ਼ਣਾਂ ਅਤੇ ਬਿਆਨਾਂ ‘ਤੇ ਕਡ਼ੀ ਨਜ਼ਰ ਰੱਖੀ ਜਾਵੇ। ਖਾਸ ਤੌਰ ‘ਤੇ ਈਰਾਨ ਪੱਖੀ ਕੱਟੜਪੰਥੀ ਪ੍ਰਚਾਰਕਾਂ ਅਤੇ ਗਰੁੱਪਾਂ ਦੀ ਪਛਾਣ ਕਰਕੇ ਉਨ੍ਹਾਂ ‘ਤੇ ਨਿਗਰਾਨੀ ਵਧਾਈ ਜਾਵੇ। ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੀ ਤਿੱਖੀ ਨਿਗਰਾਨੀ ਰੱਖਣ ਅਤੇ ਭੜਕਾਊ ਜਾਂ ਨਫ਼ਰਤ ਫੈਲਾਉਣ ਵਾਲੇ ਪੋਸਟਾਂ ਨੂੰ ਤੁਰੰਤ ਰੋਕਣ ਦੇ ਹੁਕਮ ਦਿੱਤੇ ਗਏ ਹਨ।
ਇਹ ਅਲਰਟ ਦੇਸ਼ ਵਿੱਚ ਸੰਪਰਦਾਇਕ ਸਦਭਾਵਨਾ ਅਤੇ ਅੰਦਰੂਨੀ ਸੁਰੱਖਿਆ ਨੂੰ ਬਣਾਈ ਰੱਖਣ ਲਈ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਨੂੰ ਕਿਹਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੇ ਭੜਕਾਅ ਜਾਂ ਹਿੰਸਾ ਨੂੰ ਰੋਕਣ ਲਈ ਪਹਿਲਾਂ ਤੋਂ ਜ਼ਰੂਰੀ ਪ੍ਰਬੰਧ ਕੀਤੇ ਜਾਣ। ਇਸ ਮਾਮਲੇ ਨੇ ਦੇਸ਼ ਵਿੱਚ ਅੰਤਰਰਾਸ਼ਟਰੀ ਜੰਗ ਦੇ ਅਸਰਾਂ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ।
