High Court Hearing Today in Ranjit Singh Encounter Case
ਰਣਜੀਤ ਸਿੰਘ ਐਨਕਾਊਂਟਰ ਮਾਮਲੇ ‘ਤੇ ਅੱਜ ਹਾਈ ਕੋਰਟ ਵਿੱਚ ਸੁਣਵਾਈ

05 ਮਾਰਚ 2026, ਚੰਡੀਗੜ੍ਹ – ਗੁਰਦਾਸਪੁਰ ਜ਼ਿਲ੍ਹੇ ਦੇ ਆਦੀਆਂ ਪਿੰਡ ਵਿੱਚ ਪੁਲਿਸ ਐਨਕਾਊਂਟਰ ਵਿੱਚ ਮਾਰੇ ਗਏ ਸਿੱਖ ਨੌਜਵਾਨ ਰਣਜੀਤ ਸਿੰਘ ਮਾਮਲੇ ‘ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮਹੱਤਵਪੂਰਨ ਸੁਣਵਾਈ ਹੋਣ ਜਾ ਰਹੀ ਹੈ। ਇਹ ਸੁਣਵਾਈ ਦੁਪਹਿਰ 2 ਵਜੇ ਲਾਰੈਂਸ ਬਿਸ਼ਨੋਈ ਨਾਲ ਜੁੜੇ ਕੇਸ ਨਾਲ ਨਾਲ ਹੋਵੇਗੀ। ਅਦਾਲਤ ਨੇ ਐਡੀਸ਼ਨਲ ਡੀਜੀਪੀ ਗੌਰਵ ਯਾਦਵ ਨੂੰ ਉਚਿਤ ਅਤੇ ਵਿਸਥਾਰ ਵਾਲੇ ਜਵਾਬ ਨਾਲ ਤਿਆਰ ਰਹਿਣ ਦੇ ਹੁਕਮ ਜਾਰੀ ਕੀਤੇ ਹਨ।
ਪਿਛਲੀ ਸੁਣਵਾਈ ਵਿੱਚ ਸੀਜੀਐਮ ਅਦਾਲਤ ਨੇ ਟੈਲੀਕਾਮ ਕੰਪਨੀਆਂ ਨੂੰ ਪੁਲਿਸ ਅਧਿਕਾਰੀਆਂ ਦੇ ਕਾਲ ਡਿਟੇਲ ਰਿਕਾਰਡ (ਸੀਡੀਆਰ) ਅਤੇ ਜੀਪੀਐਸ ਲੋਕੇਸ਼ਨ ਡੇਟਾ ਸੁਰੱਖਿਅਤ ਰੱਖਣ ਅਤੇ ਅਦਾਲਤ ਵਿੱਚ ਪੇਸ਼ ਕਰਨ ਦੇ ਆਦੇਸ਼ ਦਿੱਤੇ ਸਨ। ਪਰਿਵਾਰ ਅਤੇ ਵਕੀਲਾਂ ਵੱਲੋਂ ਐਨਕਾਊਂਟਰ ਦੀ ਨਿਰਪੱਖ ਜਾਂਚ ਅਤੇ ਸੀਬੀਆਈ ਜਾਂ ਪੀਜੀਆਈ ਤੋਂ ਦੂਜਾ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪਰਿਵਾਰ ਵੱਲੋਂ ਲਾਸ਼ ਨੂੰ ਘਰ ਲਿਜਾ ਕੇ ਨਿੱਜੀ ਫਰਿਜ ਵਿੱਚ ਰੱਖਿਆ ਗਿਆ ਹੈ ਅਤੇ ਸਸਕਾਰ ਲਈ ਪਿਤਾ ਦੀ ਉਡੀਕ ਅਤੇ ਪੋਸਟਮਾਰਟਮ ਰਿਪੋਰਟ ‘ਤੇ ਤਸੱਲੀ ਤੱਕ ਰੋਕ ਲਗਾਈ ਗਈ ਹੈ।
ਇਹ ਮਾਮਲਾ ਪੰਜਾਬ ਵਿੱਚ ਪੁਲਿਸ ਐਨਕਾਊਂਟਰਾਂ ਅਤੇ ਸਿੱਖ ਨੌਜਵਾਨਾਂ ਨਾਲ ਵਰਤੋਂ ਨੂੰ ਲੈ ਕੇ ਚੱਲ ਰਹੀ ਚਰਚਾ ਨੂੰ ਹੋਰ ਤੇਜ਼ ਕਰ ਰਿਹਾ ਹੈ। ਅੱਜ ਦੀ ਸੁਣਵਾਈ ਵਿੱਚ ਸੀਬੀਆਈ ਜਾਂਚ ਅਤੇ ਹੋਰ ਜਾਂਚਾਂ ਸਬੰਧੀ ਅਹਿਮ ਫੈਸਲਾ ਆਉਣ ਦੀ ਸੰਭਾਵਨਾ ਹੈ।
