“Land to Become 75% Costlier in Haryana from April 1”
“ਹਰਿਆਣਾ ‘ਚ 1 ਅਪ੍ਰੈਲ ਤੋਂ 75% ਮਹਿੰਗੀ ਹੋ ਜਾਵੇਗੀ ਜ਼ਮੀਨ”

30 ਮਾਰਚ 2026 ਚੰਡੀਗੜ੍ਹ – ਹਰਿਆਣਾ ਸਰਕਾਰ ਨੇ 1 ਅਪ੍ਰੈਲ 2026 ਤੋਂ ਨਵਾਂ ਕਲੈਕਟਰ ਰੇਟ ਲਾਗੂ ਕਰਨ ਦਾ ਫੈਸਲਾ ਲਿਆ ਹੈ। ਇਸ ਨਾਲ ਰਾਜ ਵਿਚ ਜ਼ਮੀਨ ਦੀਆਂ ਕੀਮਤਾਂ ਵਿਚ ਔਸਤਨ 75 ਫੀਸਦੀ ਵਾਧਾ ਹੋਣ ਵਾਲਾ ਹੈ। ਖਾਸ ਤੌਰ ਉੱਤੇ ਪੰਚਕੂਲਾ, ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਝੱਜਰ ਤੇ ਹਿਸਾਰ ਜ਼ਿਲ੍ਹਿਆਂ ਵਿਚ ਸਭ ਤੋਂ ਵੱਧ ਵਾਧਾ ਹੋਵੇਗਾ।
ਸਰਕਾਰ ਨੇ ਲੋਕਾਂ ਨੂੰ ਅੱਜ ਸ਼ਾਮ ਤੱਕ ਆਪਣਾ ਇਤਰਾਜ਼ ਦਰਜ ਕਰਵਾਉਣ ਦਾ ਮੌਕਾ ਦਿੱਤਾ ਹੈ। ਨਵੀਆਂ ਰੇਟਾਂ ਲਾਗੂ ਹੋਣ ਤੋਂ ਬਾਅਦ ਜ਼ਮੀਨ ਖਰੀਦਣ-ਵੇਚਣ ਲਈ ਵੱਧ ਸਟੈਂਪ ਡਿਊਟੀ ਚੁਕਾਉਣੀ ਪਵੇਗੀ। ਇਸ ਫੈਸਲੇ ਨਾਲ ਰਿਹਾਇਸ਼ੀ ਤੇ ਵਪਾਰਕ ਜ਼ਮੀਨ ਖਰੀਦਣ ਵਾਲਿਆਂ ਉੱਤੇ ਵੱਡਾ ਆਰਥਿਕ ਬੋਝ ਪਵੇਗਾ।
ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਇਹ ਵਾਧਾ ਬਾਜ਼ਾਰੀਆਂ ਰੇਟਾਂ ਤੇ ਰਿਐਲ ਐਸਟੇਟ ਡਿਵੈਲਪਮੈਂਟ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ। ਗੁਰੂਗ੍ਰਾਮ ਤੇ ਫਰੀਦਾਬਾਦ ਵਰਗੇ ਵੱਡੇ ਸ਼ਹਿਰਾਂ ਵਿਚ ਇਹ ਵਾਧਾ ਹੋਰ ਵੀ ਤਿੱਖਾ ਮਹਿਸੂਸ ਹੋਵੇਗਾ। ਰਿਹਾਇਸ਼ੀ ਪਲਾਟ ਤੇ ਫਲੈਟ ਖਰੀਦਣ ਵਾਲੇ ਲੋਕਾਂ ਨੂੰ ਹੁਣ ਵੱਧ ਖਰਚਾ ਕਰਨਾ ਪਵੇਗਾ। ਇਸ ਤੋਂ ਇਲਾਵਾ ਰਜਿਸਟ੍ਰੀ ਖਰਚ ਵੀ ਵਧਣ ਕਰਕੇ ਲੋਕਾਂ ਵਿਚ ਚਰਚਾ ਛਿੜੀ ਹੋਈ ਹੈ।
