“Senior Advocate H.S. Phoolka Joins BJP”
“ਸੀਨੀਅਰ ਐਡਵੋਕੇਟ ਐਚ.ਐਸ. ਫੂਲਕਾ ਭਾਜਪਾ ‘ਚ ਹੋਏ ਸ਼ਾਮਲ”

1 ਅਪ੍ਰੈਲ 2026 ਚੰਡੀਗੜ੍ਹ – ਸੀਨੀਅਰ ਐਡਵੋਕੇਟ ਐਚ.ਐਸ. ਫੂਲਕਾ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਸ ਮੌਕੇ ਭਾਜਪਾ ਆਗੂ ਹਰਦੀਪ ਸਿੰਘ ਪੁਰੀ, ਮਨਜਿੰਦਰ ਸਿੰਘ ਸਿਰਸਾ ਤੇ ਤਰੁਣ ਚੁੱਘ ਨੇ ਉਨ੍ਹਾਂ ਦਾ ਔਪਚਾਰਿਕ ਸਵਾਗਤ ਕੀਤਾ। ਐਚ.ਐਸ. ਫੂਲਕਾ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਨ ਤੇ 2022 ਵਿਧਾਨ ਸਭਾ ਚੋਣਾਂ ਵਿਚ ਵੀ ਆਪ ਤੋਂ ਟਿਕਟ ਮੰਗੀ ਸੀ।
ਫੂਲਕਾ ਨੇ 1984 ਵਿਚ ਦਿੱਲੀ ਵਿਚ ਵਾਪਰੀਆਂ ਸਿੱਖ ਵਿਰੋਧੀ ਦੰਗਿਆਂ ਵਿਚ ਪੀੜਤਾਂ ਲਈ ਲੰਬੀ ਲੜਾਈ ਲੜੀ ਸੀ ਤੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਬਹੁਤ ਮਾਣ ਸਨਮਾਨ ਵੀ ਮਿਲਿਆ ਸੀ। ਉਨ੍ਹਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਰਾਜਨੀਤਿਕ ਗਲਿਆਂ ਵਿਚ ਚਰਚਾ ਛਿੜ ਗਈ ਹੈ। ਭਾਜਪਾ ਆਗੂਆਂ ਨੇ ਇਸ ਨੂੰ ਆਪਣੀ ਵਧਦੀ ਹੋਈ ਪਕੜ ਵਜੋਂ ਪੇਸ਼ ਕੀਤਾ ਹੈ।
ਐਚ.ਐਸ. ਫੂਲਕਾ ਨੇ ਇਸ ਮੌਕੇ ਕਿਹਾ ਕਿ ਉਹ ਪੰਜਾਬ ਤੇ ਦੇਸ਼ ਦੀ ਭਲਾਈ ਲਈ ਭਾਜਪਾ ਵਿਚ ਸ਼ਾਮਲ ਹੋਏ ਹਨ ਤੇ ਆਉਣ ਵਾਲੇ ਸਮੇਂ ਵਿਚ ਲੋਕਾਂ ਲਈ ਵਧੇਰੇ ਯੋਗਦਾਨ ਦੇਣਗੇ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਅਜੇ ਤੱਕ ਕੋਈ ਵੱਡਾ ਬਿਆਨ ਨਹੀਂ ਆਇਆ ਹੈ।
