“Historic Verdict by Madurai Court: 9 Policemen Sentenced to Death in Custodial Death of Father-Son”
“ਮਦੁਰਾਈ ਅਦਾਲਤ ਦਾ ਇਤਿਹਾਸਕ ਫ਼ੈਸਲਾ, 9 ਪੁਲਿਸ ਮੁਲਾਜ਼ਮਾਂ ਨੂੰ ਪਿਓ-ਪੁੱਤਰ ਦੀ ਹਿਰਾਸਤੀ ਮੌਤ ਲਈ ਮੌਤ ਦੀ ਸਜ਼ਾ”

6 ਅਪ੍ਰੈਲ 2026 ਚੰਡੀਗੜ੍ਹ – ਤਾਮਿਲਨਾਡੂ ਦੀ ਮਦੁਰਾਈ ਅਦਾਲਤ ਨੇ ਇੱਕ ਇਤਿਹਾਸਕ ਫ਼ੈਸਲਾ ਸੁਣਾਇਆ ਹੈ। ਕੋਰੋਨਾ ਮਹਾਮਾਰੀ ਦੌਰਾਨ ਝੂਠੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤੇ ਗਏ ਪੀ. ਜੈਰਾਜ ਤੇ ਉਸ ਦੇ ਪੁੱਤਰ ਜੇ. ਬੈਨਿਕਸ ਦੀ ਹਿਰਾਸਤ ਵਿਚ ਟਾਰਚਰ ਤੋਂ ਬਾਅਦ ਹੋਈ ਮੌਤ ਲਈ 9 ਪੁਲਿਸ ਮੁਲਾਜ਼ਮਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਅਦਾਲਤ ਨੇ ਆਪਣੀ ਟਿੱਪਣੀ ਵਿਚ ਕਿਹਾ ਕਿ ਇਹ ਸਿਰਫ਼ ਇੱਕ ਅਪਰਾਧ ਨਹੀਂ ਸੀ, ਸਗੋਂ ਸੱਤਾ ਦੀ ਦੁਰਵਰਤੋਂ ਦੀ ਹੱਦ ਸੀ। ਇਸ ਮਾਮਲੇ ਵਿਚ ਸਤਨਕੁਲਮ ਪੁਲਿਸ ਥਾਣੇ ਵਿਚ ਟਾਰਚਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਪਿਓ-ਪੁੱਤਰ ਦੀ ਮੌਤ ਹੋ ਗਈ ਸੀ। ਅਦਾਲਤ ਨੇ ਇਸ ਘਟਨਾ ਨੂੰ ਬਹੁਤ ਗੰਭੀਰ ਮੰਨਦਿਆਂ ਸਖ਼ਤ ਸਜ਼ਾ ਦਿੱਤੀ ਹੈ।
ਇਸ ਫ਼ੈਸਲੇ ਤੋਂ ਬਾਅਦ ਤਾਮਿਲਨਾਡੂ ਵਿਚ ਪੁਲਿਸ ਤੇ ਸੱਤਾ ਦੀ ਦੁਰਵਰਤੋਂ ਵਿਰੋਧੀ ਆਵਾਜ਼ਾਂ ਤੇਜ਼ ਹੋ ਗਈਆਂ ਹਨ। ਇਹ ਫ਼ੈਸਲਾ ਹਿਰਾਸਤੀ ਮੌਤਾਂ ਵਾਲੇ ਮਾਮਲਿਆਂ ਵਿਚ ਇੱਕ ਵੱਡਾ ਉਦਾਹਰਣ ਬਣਿਆ ਹੈ।
