“Strict Punishments for Blasphemy Under New Bill”
“ਬੇਅਦਬੀ ਖਿਲਾਫ਼ ਬਿੱਲ ਮੁਤਾਬਕ ਦੋਸ਼ੀਆਂ ਨੂੰ ਮਿਲਣਗੀਆਂ ਸਖ਼ਤ ਸਜ਼ਾਵਾਂ”

13 ਅਪ੍ਰੈਲ 2026 ਚੰਡੀਗੜ੍ਹ – ਬੇਅਦਬੀ ਰੋਕਥਾਮ ਬਿੱਲ ਵਿਚ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਬਿੱਲ ਅਨੁਸਾਰ ਬੇਅਦਬੀ ਵਿਚ ਮਦਦ ਕਰਨ ਵਾਲੇ ਨੂੰ ਵੀ ਬਰਾਬਰ ਸਜ਼ਾ ਮਿਲੇਗੀ। ਆਮ ਉਲੰਘਣਾ ਉੱਤੇ 5 ਸਾਲ ਤੱਕ ਕੈਦ ਤੇ 10 ਲੱਖ ਤੱਕ ਜੁਰਮਾਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਉੱਤੇ 7 ਤੋਂ 20 ਸਾਲ ਕੈਦ ਤੇ 2 ਤੋਂ 10 ਲੱਖ ਜੁਰਮਾਨਾ ਤੇ ਅਮਨ ਭੰਗ ਦੇ ਇਰਾਦੇ ਨਾਲ ਬੇਅਦਬੀ ਉੱਤੇ 10 ਸਾਲ ਤੋਂ ਉਮਰ ਕੈਦ ਤੱਕ ਸਜ਼ਾ ਹੋ ਸਕਦੀ ਹੈ। ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੂੰ ਵੀ 3 ਤੋਂ 5 ਸਾਲ ਕੈਦ ਤੇ 1 ਤੋਂ 3 ਲੱਖ ਤੱਕ ਜੁਰਮਾਨਾ ਹੋਵੇਗਾ।
ਇਸ ਬਿੱਲ ਨੂੰ ਪੰਥਕ ਆਗੂਆਂ ਤੇ ਕਾਨੂੰਨੀ ਮਾਹਰਾਂ ਨਾਲ ਸਲਾਹ-ਮਸ਼ਵਰਾ ਕਰਕੇ ਤਿਆਰ ਕੀਤਾ ਗਿਆ ਹੈ। ਇਸ ਨਾਲ ਬੇਅਦਬੀ ਵਾਲੇ ਮਾਮਲਿਆਂ ਵਿਚ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਦੀ ਤਾਕਤ ਮਿਲੇਗੀ ਤੇ ਇਨਸਾਫ਼ ਤੇਜ਼ੀ ਨਾਲ ਮਿਲ ਸਕੇਗਾ। ਇਸ ਬਿੱਲ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਹੋਰ ਮਜਬੂਤੀ ਨਾਲ ਸੁਰੱਖਿਅਤ ਕੀਤਾ ਜਾਵੇਗਾ। ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਬਿੱਲ ਨਾਲ ਸਿੱਖ ਕੌਮ ਨੂੰ ਲੰਬੇ ਸਮੇਂ ਤੋਂ ਚੱਲ ਰਹੀ ਬੇਅਦਬੀਆਂ ਵਾਲੀ ਸਮੱਸਿਆ ਤੋਂ ਰਾਹਤ ਮਿਲੇਗੀ।
