“Noida Violence: Police Accuse Pakistan-Operated X Handler of Inciting Riots”
“ਨੋਇਡਾ ਵਿੱਚ ਹੋਈ ਹਿੰਸਾ ਦਾ ਮਾਮਲਾ, ਪੁਲਿਸ ਨੇ ਪਾਕਿਸਤਾਨ ਤੋਂ ਸੰਚਾਲਿਤ ਐਕਸ ਹੈਂਡਲਰ ਉੱਤੇ ਲਾਇਆ ਇਲਜ਼ਾਮ”

16 ਅਪ੍ਰੈਲ 2026 ਨੋਇਡਾ – ਨੋਇਡਾ ਵਿਚ ਮਜ਼ਦੂਰਾਂ ਵੱਲੋਂ ਕੀਤੇ ਗਏ ਹਿੰਸਕ ਪ੍ਰਦਰਸ਼ਨ ਅਤੇ ਅੱਗਜ਼ਨੀ ਪਿੱਛੇ ਪਾਕਿਸਤਾਨ ਤੋਂ ਸੰਚਾਲਿਤ ਐਕਸ ਹੈਂਡਲਰ ਦਾ ਹੱਥ ਹੋਣ ਦਾ ਇਲਜ਼ਾਮ ਲੱਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਮਨੀਸ਼ਾ ਚੌਹਾਨ, ਰੂਪੇਸ਼ ਰਾਏ ਅਤੇ ਆਦਿਤਿਆ ਆਨੰਦ ਨੂੰ ਹਿੰਸਾ ਭੜਕਾਉਣ ਦੇ ਮੁੱਖ ਮੁਲਜ਼ਮ ਮੰਨਿਆ ਹੈ।
ਪੁਲਿਸ ਅਨੁਸਾਰ ਰੂਪੇਸ਼ ਰਾਏ ਤੇ ਆਦਿਤਿਆ ਆਨੰਦ ਸਾਲਾਂ ਤੋਂ ਦੇਸ਼ ਭਰ ਵਿਚ ਵੱਖ-ਵੱਖ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ ਰਹੇ ਹਨ। ਉਨ੍ਹਾਂ ਨੇ ਇਸ ਘਟਨਾ ਵਿਚ ਵੀ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਚਲਾਏ ਜਾ ਰਹੇ ਐਕਸ ਹੈਂਡਲਰ ਵੱਲੋਂ ਵੀ ਇਸ ਹਿੰਸਾ ਨੂੰ ਭੜਕਾਉਣ ਵਿਚ ਭੂਮਿਕਾ ਨਿਭਾਈ ਗਈ। ਪੁਲਿਸ ਨੇ ਇਸ ਮਾਮਲੇ ਦੀ ਡੀਪ ਇੰਟਰਨੈੱਟ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਸ ਵਿਚ ਵਿਦੇਸ਼ੀ ਤੱਤਾਂ ਦੀ ਸ਼ਮੂਲੀਅਤ ਵੀ ਤਲਾਸ਼ੀ ਜਾ ਰਹੀ ਹੈ।
ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਇਸ ਮਾਮਲੇ ਵਿਚ ਤਿੰਨਾਂ ਮੁਲਜ਼ਮਾਂ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ ਤੇ ਜਾਂਚ ਜਾਰੀ ਹੈ।
