“Charges to be Framed Against Lawrence Bishnoi & 11 Others in MCOCA Case on 30 April”
“ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ 11 ਮੁਲਜ਼ਮਾਂ ਖਿਲਾਫ਼ ਮਕੋਕਾ ਮਾਮਲੇ ਵਿੱਚ 30 ਅਪ੍ਰੈਲ ਨੂੰ ਤੈਅ ਹੋਣਗੇ ਦੋਸ਼”

21 ਅਪ੍ਰੈਲ 2026 ਨਵੀਂ ਦਿੱਲੀ – ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ 11 ਮੁਲਜ਼ਮਾਂ ਖਿਲਾਫ਼ ਮਕੋਕਾ (MCOCA) ਮਾਮਲੇ ਵਿੱਚ ਦੋਸ਼ ਤੈਅ ਕਰਨ ਦੇ ਹੁਕਮ ਦਿੱਲੀ ਦੀ ਪਟਿਆਲਾ ਹਾਊਸ ਕੋਰਟ 30 ਅਪ੍ਰੈਲ ਨੂੰ ਤੈਅ ਕਰੇਗੀ।
ਇਸ ਮਾਮਲੇ ਵਿੱਚ ਮਕੋਕਾ ਦੀ ਧਾਰਾ 3 ਤੇ 4 ਤੋਂ ਇਲਾਵਾ ਅਸਲਾ ਐਕਟ ਤਹਿਤ ਵੀ ਦੋਸ਼ ਤੈਅ ਕੀਤੇ ਜਾਣਗੇ। ਇਹ FIR 2021 ਵਿੱਚ ਦਰਜ ਕੀਤੀ ਗਈ ਸੀ। ਕੋਰਟ ਹੁਣ ਇਸ ਮਾਮਲੇ ਵਿੱਚ ਇਹ ਫੈਸਲਾ ਲੈਣ ਵਾਲੀ ਹੈ ਕਿ ਇਨ੍ਹਾਂ ਉੱਤੇ ਕਿਹੜੀਆਂ ਧਾਰਾਵਾਂ ਤਹਿਤ ਔਪਚਾਰਿਕ ਤੌਰ ਤੇ ਦੋਸ਼ ਤੈਅ ਕੀਤੇ ਜਾਣ।
ਇਸ ਤੋਂ ਪਹਿਲਾਂ ਵੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਕਈ ਵੱਡੇ ਮਾਮਲਿਆਂ ਵਿਚ ਜਾਂਚ ਚੱਲ ਰਹੀ ਹੈ। ਇਸ ਫੈਸਲੇ ਤੋਂ ਬਾਅਦ ਇਸ ਮਾਮਲੇ ਵਿਚ ਹੋਰ ਤੇਜ਼ੀ ਆਉਣ ਦੀ ਉਮੀਦ ਹੈ।
