Sukhjinder Randhawa Strongly Opposes Withdrawal of NSA Against Amritpal Singh
MP ਸੁਖਜਿੰਦਰ ਰੰਧਾਵਾ ਨੇ ਅੰਮ੍ਰਿਤਪਾਲ ਸਿੰਘ ਵਿਰੁੱਧ ਐਨ.ਐਸ.ਏ. ਰੱਦ ਕਰਨ ਦਾ ਕੀਤਾ ਵਿਰੋਧ

30 ਅਪ੍ਰੈਲ 2026 – ਕਾਂਗਰਸ ਲੀਡਰ ਅਤੇ ਰਾਜ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਪਾਲ ਸਿੰਘ ਵਿਰੁੱਧ ਲਾਈ ਗਈ ਐਨ.ਐਸ.ਏ. (ਨੈਸ਼ਨਲ ਸਿਕਿਓਰਿਟੀ ਐਕਟ) ਰੱਦ ਕਰਨ ਦਾ ਸਖ਼ਤ ਵਿਰੋਧ ਕੀਤਾ ਹੈ।
ਰੰਧਾਵਾ ਨੇ ਕਿਹਾ ਕਿ ਸਰਕਾਰ ਨੇ ਐਨ.ਐਸ.ਏ. ਕਿਸ ਆਧਾਰ ਤੇ ਹਟਾਈ? ਉਨ੍ਹਾਂ ਇਸ ਫੈਸਲੇ ਨੂੰ ਗਲਤ ਅਤੇ ਖਤਰਨਾਕ ਦੱਸਦਿਆਂ ਕਿਹਾ ਕਿ ਐਨ.ਐਸ.ਏ. ਹਟਾਉਣ ਤੋਂ ਬਾਅਦ ਹੀ ਸ਼ੰਭੂ ਨੇੜੇ ਰੇਲਵੇ ਟ੍ਰੈਕ ‘ਤੇ ਬੰਬ ਧਮਾਕਾ ਵਾਪਰਿਆ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੇ ਫੈਸਲਿਆਂ ਨਾਲ ਪੰਜਾਬ ਵਿਚ ਅਮਨ-ਸ਼ਾਂਤੀ ਖ਼ਤਰੇ ਵਿਚ ਪੈ ਸਕਦੀ ਹੈ।
ਰੰਧਾਵਾ ਨੇ ਮੰਗ ਵੀ ਕੀਤੀ ਕਿ ਸਰਕਾਰ ਨੂੰ ਐਨ.ਐਸ.ਏ. ਰੱਦ ਕਰਨ ਦਾ ਪੂਰਾ ਆਧਾਰ ਲੋਕਾਂ ਸਾਹਮਣੇ ਰੱਖਣਾ ਚਾਹੀਦਾ ਹੈ ਅਤੇ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਇਸ ਬਿਆਨ ਤੋਂ ਬਾਅਦ ਰਾਜਨੀਤਿਕ ਗਰਮਾਗਰਮੀ ਵਧ ਗਈ ਹੈ ਅਤੇ ਐਨ.ਐਸ.ਏ. ਵਾਲਾ ਮੁੱਦਾ ਫਿਰ ਚਰਚਾ ਵਿਚ ਆ ਗਿਆ ਹੈ।
