A major threat looms over lakhs of people in Mumbai-Kolkata! The level of ‘water’ has increased the problem
ਮੁੰਬਈ-ਕੋਲਕਾਤਾ ਦੇ ਲੱਖਾਂ ਲੋਕਾਂ ‘ਤੇ ਮੰਡਰਾ ਰਿਹਾ ਵੱਡਾ ਖ਼ਤਰਾ ! ‘ਪਾਣੀ’ ਦੇ ਲੈਵਲ ਨੇ ਵਧਾਈ ਮੁਸੀਬਤ
Mumbai, (ਆਵਾਜ਼ਿ ਕੌਮ ਬਿਊਰੋ)-ਕੋਲਕਾਤਾ ਅਤੇ ਮੁੰਬਈ ਵਿਚ ਲੱਖਾਂ ਲੋਕ ਸਮੁੰਦਰ ’ਚ ਪਾਣੀ ਦਾ ਪੱਧਰ ਵਧਣ ਅਤੇ ਹਮੇਸ਼ਾ ਲਈ ਪਾਣੀ ਵਿਚ ਡੁੱਬਣ ਕਾਰਨ ਆਪਣੇ ਘਰ ਗੁਆਉਣ ਦੇ ‘ਖ਼ਤਰੇ’ ਦਾ ਸਾਹਮਣਾ ਕਰ ਰਹੇ ਹਨ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੀ ਰਿਪੋਰਟ ‘ਸਮੁੰਦਰ ਦੇ ਪਾਣੀ ਦੇ ਪੱਧਰ ਵਿਚ ਵਾਧੇ ਨਾਲ ਜੁੜੀਆਂ ਚੁਣੌਤੀਆਂ ਅਤੇ ਉਨ੍ਹਾਂ ਨਾਲ ਨਜਿੱਠਣ ਦੇ ਤਰੀਕੇ ਅਤੇ ਉਪਾਅ’ ਵਿਚ ਕਿਹਾ ਗਿਆ ਹੈ, ‘ਸਮੁੰਦਰ ’ਚ ਵਧਦਾ ਪਾਣੀ ਦਾ ਪੱਧਰ ਹੁਣ ਕੋਈ ਦੂਰ ਦੀ ਗੱਲ ਜਾਂ ਭਵਿੱਖ ਦਾ ਖ਼ਤਰਾ ਨਹੀਂ ਰਹਿ ਗਿਆ ਹੈ; ਇਹ ਹੁਣੇ ਹੋ ਰਿਹਾ ਹੈ ਅਤੇ ਇਤਿਹਾਸ ‘ਚ ਦਰਜ ਕਿਸੇ ਵੀ ਸਮੇਂ ਦੀ ਤੁਲਨਾ ਵਿਚ ਤੇਜ਼ੀ ਨਾਲ ਹੋ ਰਿਹਾ ਹੈ। ਇਸ ਦੀ ਰਫ਼ਤਾਰ ਵੀ ਵਧ ਰਹੀ ਹੈ, ਜਿਸ ਨਾਲ ਸਮੁੰਦਰ ’ਚ ਪਾਣੀ ਦੇ ਪੱਧਰ ਵਿਚ ਵਾਧਾ ਦੁਨੀਆ ਭਰ ਦੀ ਆਬਾਦੀ, ਚਾਹੇ ਉਹ ਵਿਕਸਿਤ ਦੇਸ਼ ਹੋਣ ਜਾਂ ਵਿਕਾਸਸ਼ੀਲ, ਲਈ ਸਭ ਤੋਂ ਗੰਭੀਰ ਖ਼ਤਰਿਆਂ ਵਿਚੋਂ ਇਕ ਬਣ ਗਿਆ ਹੈ।’ ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਮੁੰਦਰ ’ਚ ਪਾਣੀ ਦਾ ਪੱਧਰ ਵਧਣ ਕਾਰਨ ਸ਼ਹਿਰੀ ਬੁਨਿਆਦੀ ਢਾਂਚੇ, ਵਾਟਰ ਸਿਸਟਮ, ਟਰਾਂਸਪੋਰਟ ਨੈੱਟਵਰਕ, ਪਾਵਰ ਗ੍ਰਿਡਾਂ, ਇਮਾਰਤਾਂ ਅਤੇ ਜ਼ਮੀਨ ਹੇਠਲੇ ਪਾਣੀ ਦੇ ਸਰੋਤਾਂ ਨੂੰ ਪਹਿਲਾਂ ਹੀ ਨੁਕਸਾਨ ਪਹੁੰਚ ਰਿਹਾ ਹੈ। ਇਸ ਦੇ ਦੂਰਗਾਮੀ ਸਿੱਟੇ ਨਿਕਲ ਰਹੇ ਹਨ, ਜਿਸ ਨਾਲ ਮਨੁੱਖੀ ਅਧਿਕਾਰਾਂ ਦੀ ਪ੍ਰਭਾਵੀ ਵਰਤੋਂ, ਲੰਮੇ ਸਮੇਂ ਦੇ ਵਿਕਾਸ ਅਤੇ ਵਿੱਤੀ ਸਥਿਰਤਾ ’ਤੇ ਖ਼ਤਰਾ ਮੰਡਰਾ ਰਿਹਾ ਹੈ। ਅਮਰੀਕਾ ਦੇ ਮਿਆਮੀ ਤੇ ਨਿਊਯਾਰਕ ਅਤੇ ਚੀਨ ਦੇ ਗੁਆਂਗਝੂ ਵਰਗੇ ਜ਼ਿਆਦਾ ਆਮਦਨ ਵਾਲੇ ਸ਼ਹਿਰਾਂ ਵਿਚ ਇਸ ਦਾ ਮੁੱਖ ਕਾਰਨ ਕੰਢੀ ਬੁਨਿਆਦੀ ਢਾਂਚੇ ’ਤੇ ਪੈਣ ਵਾਲਾ ਭਾਰੀ ਵਿੱਤੀ ਜ਼ੋਖਮ ਹੈ। ਅਨੁਮਾਨ ਹੈ ਕਿ ਇਸ ਕਾਰਨ 2 ਹਜ਼ਾਰ ਅਰਬ ਤੋਂ 3.5 ਹਜ਼ਾਰ ਅਰਬ ਅਮਰੀਕੀ ਡਾਲਰ ਦੀ ਜਾਇਦਾਦ ਖ਼ਤਰੇ ਵਿਚ ਹੈ।

