A new wave of protests against Jain Alpha is spreading
ਜੈਨ ਅਲਫ਼ਾ ਦੇ ਵਿਰੋਧ ਪ੍ਰਦਰਸ਼ਨਾਂ ਦੀ ਨਵੀਂ ਲਹਿਰ ਫੈਲ ਰਹੀ
New Delhi, (ਆਵਾਜ਼ਿ ਕੌਮ ਬਿਊਰੋ)-ਸਕੂਲਾਂ ਦੇ ਬੱਚੇ ਸੜਕਾਂ ’ਤੇ ਉਤਰ ਰਹੇ ਹਨ ਤੇ ਸਰਕਾਰਾਂ ਅਚਾਨਕ ਉਨ੍ਹਾਂ ਦੀਆਂ ਗੱਲਾਂ ਸੁਣ ਰਹੀਆਂ ਹਨ। ਜੈਨ ਅਲਫ਼ਾ ਦੇ ਵਿਰੋਧ ਪ੍ਰਦਰਸ਼ਨਾਂ ਦੀ ਇਕ ਨਵੀਂ ਲਹਿਰ ਸਾਰੇ ਸੂਬਿਆਂ ਚ ਫੈਲ ਰਹੀ ਹੈ ਜਿਸ ਰਾਹੀਂ ਸਭ ਕੋਲੋਂ ਬੁਨਿਆਦੀ ਅਧਿਕਾਰਾਂ ਦੀ ਮੰਗ ਕੀਤੀ ਜਾ ਰਹੀ ਹੈ। ਇਨ੍ਹਾਂ ’ਚ ਕਲਾਸਰੂਮਾਂ ’ਚ ਅਧਿਆਪਕ, ਟਾਇਲਟਾਂ, ਪੀਣ ਵਾਲਾ ਪਾਣੀ, ਬੈਂਚ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਸਕੂਲ-ਪੱਧਰ ਦੀ ਸ਼ਿਕਾਇਤ ਦੇ ਰੂਪ ’ਚ ਜੋ ਕੰਮ ਸ਼ੁਰੂ ਹੋਇਆ ਸੀ, ਉਹ ਤੇਜ਼ੀ ਨਾਲ ਇਕ ਸੂਬੇ ਤੋਂ ਦੂਜੇ ਸੂਬੇ ਤੱਕ ਜਵਾਬਦੇਹੀ ਲਈ ਇਕ ਅੰਦੋਲਨ ’ਚ ਬਦਲ ਰਿਹਾ ਹੈ। ਇਹ ਅਭਿਜੀਤ ਦੀਪਕੇ ਦੀ ‘ਸਕੂਲਾਂ ਨੂੰ ਠੀਕ ਕਰੋ’ ਮੁਹਿੰਮ ਕਾਰਨ ਹੋ ਸਕਦਾ ਹੈ, ਜੋ ਉਸ ਨੇ ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲੇ ’ਚ ਆਪਣੇ ਜੱਦੀ ਪਿੰਡ ਸੰਤੁਕ ਪਿੰਪਰੀ ਦੇ ਇਕ ਸਰਕਾਰੀ ਸਕੂਲ ਤੋਂ ਸ਼ੁਰੂ ਕੀਤਾ ਸੀ। ਇਹ ਕੋਈ ਆਮ ਵਿਦਿਆਰਥੀ ਅੰਦੋਲਨ ਨਹੀਂ ਹੈ। ਗੱਲਬਾਤ ਕਰਨ ਲਈ ਕੋਈ ਵਿਦਿਆਰਥੀ ਯੂਨੀਅਨ, ਸਿਆਸੀ ਨੇਤਾ ਜਾਂ ਜਾਣੇ-ਪਛਾਣੇ ਵਿਚੋਲੇ ਨਹੀਂ ਹਨ। ਇਹ ਸਿਰਫ਼ ਇਕ ਪੀੜ੍ਹੀ ਹੈ ਜੋ ਸੜਕਾਂ ਦੀ ਸ਼ਕਤੀ ਨੂੰ ਪਛਾਣਦੀ ਹੈ। ਇਕ ਅਜਿਹੇ ਸਮੇਂ ਜਦੋਂ ਭਾਜਪਾ ਦੇਸ਼ ਦੇ ਬਹੁਤ ਸਾਰੇ ਹਿੱਸੇ ’ਤੇ ਰਾਜ ਕਰ ਰਹੀ ਹੈ, ਜੈਨ ਅਲਫ਼ਾ ਦਾ ਗੁੱਸਾ ਵਧੇਰੇ ਕਰ ਕੇ ਇਸ ਦੇ ਦਰਵਾਜ਼ੇ ‘ਤੇ ਉਤਰ ਰਿਹਾ ਹੈ। ਸਿਖਰ ’ਤੇ ਬੈਠੇ ਲੋਕਾਂ ਦੀ ਬੇਚੈਨੀ ਸਪੱਸ਼ਟ ਹੈ। ਹਾਲ ਹੀ ’ਚ ਹੋਈ ਕੈਬਨਿਟ ਮੀਟਿੰਗ ’ਚ ਮੰਤਰੀਆਂ ਨੂੰ ਕਥਿਤ ਤੌਰ ’ਤੇ ਉਹ ਲਿਫਾਫੇ ਦਿੱਤੇ ਗਏ ਸਨ ਜਿਨ੍ਹਾਂ ’ਚ ਵੱਖ-ਵੱਖ ਪਲੇਟਫਾਰਮਾਂ ‘ਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਕੰਟੈਂਟ ਰਾਹੀਂ ਤਿਆਰ ਕੀਤੇ ਗਏ ਟ੍ਰੈਕਸ਼ਨ ਦੇ ਆਧਾਰ ‘ਤੇ ਉਨ੍ਹਾਂ ਨੂੰ ਦਰਜਾਬੰਦੀ ਦਿੱਤੀ ਗਈ ਸੀ। ਇਸ ਤੋਂ ਇਹ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਸਿਆਸੀ ਪ੍ਰਣਾਲੀ ਨਵੀਂ ਪੀੜ੍ਹੀ ਤੇ ਉਨ੍ਹਾਂ ਦੀਆਂ ਡਿਜੀਟਲ ਆਦਤਾਂ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਹੀ ਹੈ। ਪ੍ਰਧਾਨ ਮੰਤਰੀ ਇਨ੍ਹੀਂ ਦਿਨੀਂ ਨਾ ਸਿਰਫ਼ ਜੈਨ ਜੀ ਸਗੋਂ ਜੈਨ ਅਲਫ਼ਾ ਤੇ ਜੈਨ ਬੀ. ਟੀ. ਨਾਲ ਵੀ ਜੁੜਨ ਲਈ ਵਧੇਰੇ ਯਤਨ ਕਰ ਰਹੇ ਹਨ। ਭਾਜਪਾ ਲੀਡਰਸ਼ਿਪ ਨੇ ਤੇਜ਼ੀ ਨਾਲ ਬੇਚੈਨ ਹੋ ਰਹੇ ਨੌਜਵਾਨਾਂ ਨਾਲ ਜੁੜਨ ਲਈ ਇਕ ਉੱਚ-ਪੱਧਰੀ ਕਮੇਟੀ ਵੀ ਬਣਾਈ ਹੈ ਪਰ ਰਾਸ਼ਟਰੀ ਰਾਜਧਾਨੀ ’ਚ ਪੈਲੇਟ-ਗਨ ਮਾਮਲੇ ਤੇ ਹੋਰ ਬਰਾਬਰ ਦੀਆਂ ਘਟਨਾਵਾਂ ’ਚ ਮਾਮੂਲੀ ਐੱਫ. ਆਈ. ਆਰ. ਦਰਜ ਕਰਨ ’ਚ 7 ਘੰਟੇ ਦੀ ਦੇਰੀ ਨੇ ਇਸ ਘਾਟ ਨੂੰ ਹੋਰ ਵਧਾ ਦਿੱਤਾ ਹੈ। ਜੈਨ ਅਲਫ਼ਾ ਨੇ ਕੁਝ ਅਜਿਹਾ ਲੱਭਿਆ ਹੈ ਜਿਸ ਨੂੰ ਸਰਕਾਰਾਂ ਨਜ਼ਰਅੰਦਾਜ਼ ਨਹੀਂ ਕਰ ਸਕਦੀਆਂ। ਉ ਹ ਹੈ ਰੌਲੇ ਦੀ ਸ਼ਕਤੀ। ਰਾਜਸਥਾਨ ਨੇ 12,500 ਕਰੋੜ ਦਾ ਸਕੂਲ ਮੁੜ ਨਿਰਮਾਣ ਫੰਡ ਸ਼ੁਰੂ ਕੀਤਾ ਹੈ। ਉੱਤਰ ਪ੍ਰਦੇਸ਼ ਨੇ ਵੀ ਸਕੂਲਾਂ ਲਈ ਵੱਡੇ ਫੰਡ ਲਈ ਕਾਇਆਕਲਪ ਯੋਜਨਾ ਸ਼ੁਰੂ ਕੀਤੀ ਹੈ।

