AAP Sarpanch Jermal Singh Shot Dead in Valtoha Village, Khemkaran – Attackers Flee
ਖੇਮਕਰਨ ਦੇ ਪਿੰਡ ਵਲਟੋਹਾ ਵਿੱਚ ‘ਆਪ’ ਸਰਪੰਚ ਜਰਮਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ – ਹਮਲਾਵਰ ਫਰਾਰ

04 ਜਨਵਰੀ 2026, ਖੇਮਕਰਨ – ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਵਲਟੋਹਾ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਜਰਮਲ ਸਿੰਘ ਨੂੰ ਰਿਸ਼ਤੇਦਾਰ ਦੇ ਵਿਆਹ ਵਿੱਚ ਆਇਆਂ ਹੋਇਆਂ ਦੋ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਘਟਨਾ ਬਹੁਤ ਹੀ ਭਿਆਨਕ ਸੀ ਜਿਸ ਵਿੱਚ ਹਮਲਾਵਰਾਂ ਨੇ ਸਰਪੰਚ ‘ਤੇ ਬੇਰਹਿਮੀ ਨਾਲ ਗੋਲੀਆਂ ਚਲਾਈਆਂ। ਜਰਮਲ ਸਿੰਘ ਮੌਕੇ ‘ਤੇ ਹੀ ਜਾਨ ਗਵਾ ਬੈਠੇ। ਹਮਲਾਵਰ ਤੁਰੰਤ ਮੌਕੇ ਤੋਂ ਫਰਾਰ ਹੋ ਗਏ ਹਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਭਾਲ ਲਈ ਟੀਮਾਂ ਤਾਇਨਾਤ ਕੀਤੀਆਂ ਹਨ।
ਇਲਾਕੇ ਦੇ ਲੋਕ ਇਸ ਘਟਨਾ ਤੋਂ ਬਹੁਤ ਸਦਮੇ ਵਿੱਚ ਹਨ ਅਤੇ ਸਰਪੰਚ ਦੇ ਕਤਲ ਨੂੰ ਲੈ ਕੇ ਵੱਡੀ ਚਰਚਾ ਛਿੜ ਗਈ ਹੈ। ਪੁਲਿਸ ਅਜੇ ਤੱਕ ਹਮਲੇ ਦੇ ਮੋਟਿਵ ਬਾਰੇ ਕੁਝ ਨਹੀਂ ਦੱਸ ਰਹੀ ਪਰ ਜਾਂਚ ਜਾਰੀ ਹੈ। ਸੰਗਤ ਵਿੱਚ ਇਹ ਘਟਨਾ ਬਹੁਤ ਦੁੱਖ ਦਾ ਕਾਰਨ ਬਣ ਗਈ ਹੈ।
