“Akal Khalsa International Organizes Anniversary Event in Memory of ‘Waris Punjab De’ Founder Deep Sidhu”

ਗ੍ਰੀਨਵੁੱਡ (ਅਮਰੀਕਾ) – ਸਰਬਜੀਤ ਸਿੰਘ ਬਨੂੜ – ਅਕਾਲ ਖ਼ਾਲਸਾ ਇੰਟਰਨੈਸਨਲ ਵੱਲੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਬਾਨੀ ਦੀਪ ਸਿੱਧੂ ਦੀ ਨਿੱਘੀ ਤੇ ਮਿੱਠੀ ਯਾਦ ਵਿੱਚ ਬਰਸੀ ਸਮਾਗਮਾਂ ਕਰਵਾਇਆ ਗਿਆ। ਗੁਰਦਵਾਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਗ੍ਰੀਨਵੁੱਡ ਇੰਡੀਅਨਾਂ ਵਿਖੇ ਅਰੰਭ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਭਾਈ ਰਜਿੰਦਰ ਸਿੰਘ ਨੇ ਰਸਭਿੰਨਾਂ ਕੀਰਤਨ ਗਾਇਨ ਕੀਤਾ ਗਿਆ। ਕਥਾਵਾਚਕ ਗਿਆਨੀ ਜਗਸੀਰ ਸਿੰਘ ਨੇ ਗੁਰਬਾਣੀ ਸ਼ਬਦ ਦੀ ਵਿਆਖਿਆ ਕੀਤੀ ਗਈ ਅਤੇ ਢਾਡੀ ਜਥਾ ਗਿਆਨੀ ਹਰਜੋਤ ਸਿੰਘ ਗੁਰਦਾਸਪੁਰੀ ਨੇ ਪੁਰਾਤਨ ਸਿੱਖਾਂ ਦੀਆਂ ਇਤਿਹਾਸਕ ਵਾਰਾਂ ਤੇ ਦੀਪ ਸਿੱਧੂ ਦੇ ਜੀਵਨ ਤੇ ਜੋਸੀਲਿਆਂ ਵਾਰਾਂ ਗਾ ਕੇ ਸੰਗਤਾਂ ਵਿੱਚ ਜੌਸ਼ ਭਰ ਦਿੱਤਾ। ਇਸ ਮੌਕੇ ਡਾ ਸੁਖਵਿੰਦਰ ਸਿੰਘ ਖੱਖ, ਭਾਈ ਹਰਜਾਪ ਸਿੰਘ ਜਾਫੀ,ਭਾਈ ਗੁਰਪ੍ਰੀਤ ਸਿੰਘ ਗੋਰਾ, ਭਾਈ ਰਮਨਦੀਪ ਸਿੰਘ, ਭਾਈ ਰੂਬਲਦੀਪ ਸਿੰਘ, ਭਾਈ ਮਨਮੋਹਿਤ ਸਿੰਘ ਨੇ ਆਪਣੇ ਵਿਚਾਰ ਰੱਖ ਮਰਹੂਮ ਦੀਪ ਸਿੱਧੂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਦੀਪ ਸਿੱਧੂ ਨੇ ਸ਼ੰਭੂ ਬਾਰਡਰ ਤੇ ਕਿਸਾਨ ਮੋਰਚਾ ਲਾ ਕੇ ਲੜਾਈ ਫਸਲਾਂ ਦੀ ਨਹੀਂ ਨਸਲਾਂ ਦੀ ਹੈ ਨਾਅਰਾ ਦਿੱਤਾ ਗਿਆ ਅਤੇ ਕਿਸਾਨ ਮੋਰਚੇ ਦੀ ਸ਼ੁਰੂਆਤ ਵਿੱਚ ਹਿੰਦੁਸਤਾਨੀ ਸਰਕਾਰ ਨੂੰ ਕਾਲੇ ਕਾਨੂੰਨਾਂ ਨੂੰ ਖ਼ਤਮ ਕਰਨ ਵਿੱਚ ਆਪਣਾ ਵਧਿਆ ਯੋਗਦਾਨ ਪਾ ਕੇ ਨੋਜਵਾਨਾਂ ਨੂੰ ਕੇਂਦਰ ਵੱਲੋਂ ਸਿੱਖਾਂ ਨਾਲ ਕੀਤੇ ਜਾ ਰਹੇ ਵਿਤਕਰੇ ਦਾ ਸਾਹਮਣਾ ਜੋਸ਼ ਤੇ ਹੌਸ ਨਾਲ ਲੜਨ ਦੀ ਪ੍ਰੇਰਨਾ ਦਿੱਤੀ।

ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਦੀਪ ਸਿੱਧੂ ਵੱਲੋਂ ਕੀਤੇ ਕੰਮਾਂ ਨੂੰ ਯਾਦ ਕੀਤਾ ਗਿਆ।