ਅਹਿਮਦਾਬਾਦ ਜਹਾਜ਼ ਹਾਦਸੇ ’ਚ ਸਾਰੇ 242 ਯਾਤਰੀਆਂ ਦੀ ਮੌਤ, ਸਾਬਕਾ CM ਵਿਜੇ ਰੂਪਾਨੀ ਵੀ ਸ਼ਾਮਿਲ

ਅਹਿਮਦਾਬਾਦ (12 ਜੂਨ, 2025): ਏਅਰ ਇੰਡੀਆ ਦਾ ਜਹਾਜ਼ AI-171, ਜੋ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਸੀ, ਉਡਾਣ ਤੋਂ ਬਾਅਦ ਮੇਘਾਨੀ ਨਗਰ ’ਚ ਕਰੈਸ਼ ਹੋ ਗਿਆ। ਜਹਾਜ਼ ’ਚ ਸਵਾਰ ਸਾਰੇ 242 ਯਾਤਰੀਆਂ ਦੀ ਮੌਤ ਹੋ ਗਈ, ਜਿਨ੍ਹਾਂ ’ਚ ਸਾਬਕਾ ਗੁਜਰਾਤ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਸ਼ਾਮਿਲ ਸਨ। ਜਹਾਜ਼ ਨੇ 1:38 PM ’ਤੇ ਉਡਾਣ ਭਰੀ ਸੀ ਅਤੇ 5 ਮਿੰਟ ਬਾਅਦ ਹੀ ਹਾਦਸਾ ਵਾਪਰ ਗਿਆ।
ਹਾਦਸੇ ’ਚ ਜਹਾਜ਼ ਡਾਕਟਰਾਂ ਦੇ ਹੋਸਟਲ ਨਾਲ ਟਕਰਾ ਗਿਆ, ਜਿਸ ਨਾਲ ਅੱਗ ਲੱਗ ਗਈ। ਅਹਿਮਦਾਬਾਦ ਪੁਲਿਸ ਨੇ ਦੱਸਿਆ ਕਿ 204 ਲਾਸ਼ਾਂ ਬਰਾਮਦ ਹੋਈਆਂ ਹਨ ਅਤੇ 41 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਕੋਈ ਵੀ ਜ਼ਿੰਦਾ ਨਹੀਂ ਬਚਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਦਿਲ ਦਹਿਲਾਉਣ ਵਾਲੀ ਘਟਨਾ ਦੱਸਿਆ।