Amritsar Police arrested three accused in intelligence based operation, 7 including Glock-Beretta modern pistol recovered
ਇੰਟੈਲੀਜੈਂਸ ਆਧਾਰਿਤ ਆਪਰੇਸ਼ਨ ਤੇ ਅੰਮ੍ਰਿਤਸਰ ਪੁਲਿਸ ਵੱਲੋਂ ਤਿੰਨ ਮੁਲਜ਼ਮ ਕਾਬੂ, ਗਲੌਕ–ਬਰੇਟਾ ਸਮੇਤ 7 ਆਧੁਨਿਕ ਪਿਸਤਲ ਬਰਾਮਦ

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਇੰਟੈਲੀਜੈਂਸ-ਅਧਾਰਿਤ ਆਪਰੇਸ਼ਨ ਦੌਰਾਨ ਤਿੰਨ ਮੁੱਖ ਮੁਲਜ਼ਮਾਂ ਨੂੰ ਕਾਬੂ ਕਰਕੇ 7 ਅਤਿ-ਆਧੁਨਿਕ ਪਿਸਤਲ ਬਰਾਮਦ ਕੀਤੀਆਂ ਹਨ। ਬਰਾਮਦ ਹਥਿਆਰਾਂ ਵਿੱਚ ਗਲੌਕ, ਬਰੇਟਾ, ਜ਼ਿਗਾਨਾ ਅਤੇ .30 ਬੋਰ ਵਰਗੇ ਖ਼ਤਰਨਾਕ ਪਿਸਤਲ ਸ਼ਾਮਲ ਹਨ, ਜਿਨ੍ਹਾਂ ਵਿੱਚ ਦੋ ਆਟੋਮੈਟਿਕ ਫਾਇਰ ਵਾਲੇ ਹਥਿਆਰ ਵੀ ਹਨ। ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਪਾਕਿਸਤਾਨ ਅਧਾਰਿਤ ਸਮੱਗਲਰਾਂ ਅਤੇ ਹੈਂਡਲਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਡਰੋਨ ਰਾਹੀਂ ਅੰਤਰਰਾਸ਼ਟਰੀ ਸਰਹੱਦ ਤੋਂ ਹਥਿਆਰਾਂ ਦੀ ਡਰਾਪਿੰਗ ਕਰਵਾ ਕੇ ਅੱਗੇ ਡਿਸਟ੍ਰੀਬਿਊਸ਼ਨ ਕਰਦੇ ਸਨ। ਇਹ ਗਿਰੋਹ ਪਿਛਲੇ 4–5 ਮਹੀਨਿਆਂ ਤੋਂ ਸਰਗਰਮ ਸੀ ਅਤੇ ਕਈ ਕਨਸਾਈਨਮੈਂਟਾਂ ਪ੍ਰਾਪਤ ਕਰਨ ਦੀ ਗੱਲ ਕਬੂਲੀ ਗਈ ਹੈ, ਜਿਸ ਦੀ ਤਕਨੀਕੀ ਜਾਂਚ ਜਾਰੀ ਹੈ।ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਰੇਸ਼ਮ ਸਿੰਘ ਉਰਫ਼ ਭੁੱਲਾ , ਵਿਸ਼ਾਲ ਅਤੇ ਸੋਨੇ ਏਰੀਆ ਸੁਮਿਤ ਵਜੋਂ ਹੋਈ ਹੈ। ਇੱਕ ਮੁਲਜ਼ਮ ਕਾਰ ਸੇਲ-ਪਰਚੇਜ਼ ਦੇ ਧੰਦੇ ਨਾਲ ਜੁੜਿਆ ਹੋਇਆ ਸੀ, ਜਿਸ ਰਾਹੀਂ ਉਸਨੂੰ ਆਵਾਜਾਈ ਅਤੇ ਲੋਕੇਸ਼ਨ ਬਦਲਣ ਵਿੱਚ ਸੁਵਿਧਾ ਮਿਲਦੀ ਸੀ। ਫਿਲਹਾਲ ਪੁਲਿਸ ਨੇ ਇਸ ਨੈਟਵਰਕ ਦੇ ਵਿੱਚ ਤਿੰਨੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ।
