ਤਿਆਰੀਆਂ ਆਰੰਭ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ

ਅੰਮ੍ਰਿਤਸਰ, ਆਵਾਜ਼ ਬਿਊਰੋ-ਵੀਹਵੀਂ ਸਦੀ ਦੇ ਮਹਾਨ ਜਰਨੈਲ ਅਤੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸਤਿਕਾਰਯੋਗ ਪਿਤਾ ਬਾਬਾ ਜੋਗਿੰਦਰ ਸਿੰਘ ਖਾਲਸਾ ਜੀ ਦੀ ਸਾਲਾਨਾ ਬਰਸੀ 18 ਨਵੰਬਰ ਦਿਨ ਸੋਮਵਾਰ ਨੂੰ ਪਿੰਡ ਰੋਡੇ ਨੇੜੇ ਬਾਘਾਪੁਰਾਣਾ ਵਿਖੇ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਨ ਦੌਰਾਨ ਵਿਚਾਰ ਸਾਂਝੇ ਕਰਦਿਆਂ ਸੰਗਤਾਂ ਨਾਲ ਸਾਂਝੀ ਕੀਤੀ। ਸਿੰਘ ਸਾਹਿਬ ਵੱਲੋਂ ਹਰ ਮਹੀਨੇ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਹਾਲ ਵਿੱਚ ਇੰਟਰਨੈਸ਼ਨਲ ਪੰਥਕ ਦਲ ਦੇ ਅਹੁਦੇਦਾਰਾਂ ਅਤੇ ਹੋਰ ਸੰਗਤਾਂ ਨਾਲ ਮਿਲ ਕੇ ਸੰਗਤਾਂ ਨੂੰ ਲੰਗਰ ਛਕਾਉਣ ਦੀ ਸੇਵਾ ਕੀਤੀ ਜਾਂਦੀ ਹੈ। ਲੰਗਰ ਸੇਵਾ ਸਬੰਧੀ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਵੱਡਭਾਗੇ ਹਾਂ, ਜਿਨ੍ਹਾਂ ਨੂੰ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਨ ਦੇ ਨਾਲ-ਨਾਲ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਉਨ੍ਹਾਂ ਸਾਰੇ ਸਥਾਨਾਂ ਦੇ ਦਰਸ਼ਨ ਕਰਨ ਦਾ ਵੀ ਸੁਭਾਗ ਮਿਲਦਾ ਹੈ, ਜਿਨ੍ਹਾਂ ਥਾਵਾਂ ਦੇ ਚੱਪੇ ਚੱਪੇ ਨੂੰ ਗੁਰੂ ਸਾਹਿਬਾਨ ਅਤੇ ਹੋਰ ਸਿੱਖ ਸੰਤਾਂ ਮਹਾਂਪੁਰਸ਼ਾਂ ਅਤੇ ਸ਼ਹੀਦਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਬਰਸੀ ਸਮਾਗਮਾਂ ਸਬੰਧੀ ਸਿੰਘ ਸਾਹਿਬ ਨੇ ਦੱਸਿਆ ਕਿ ਦੇਸ਼ ਵਿਦੇਸ਼ ਤੋਂ ਭਾਰੀ ਗਿਣਤੀ ਵਿੱਚ ਸੰਗਤਾਂ ਹਰ ਸਾਲ ਹੀ ਇਸ ਸਮਾਗਮ ਵਿੱਚ ਪਹੁੰਚਦੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਵੀ ਜੋ ਸੰਗਤਾਂ ਵਿਦੇਸ਼ਾਂ ਵਿੱਚੋਂ ਆਈਆਂ ਹੋਈਆਂ ਹਨ, ਉਹ 18 ਨਵੰਬਰ ਨੂੰ ਪਿੰਡ ਰੋਡੇ ਵਿਖੇ ਵੱਧ ਚੜ੍ਹ ਕੇ ਪਹੁੰਚਣ।
ਉਨ੍ਹਾਂ ਕਿਹਾ ਕਿ ਛੇਤੀ ਹੀ ਪਿੰਡ ਰੋਡੇ ਵਿਖੇ ਵੀ ਇੰਟਰਨੈਸ਼ਨਲ ਪੰਥਕ ਦਲ ਅਤੇ ਇਲਾਕੇ ਦੀਆਂ ਸੰਗਤਾਂ ਦੀ ਮੀਟਿੰਗ ਬੁਲਾ ਕੇ ਬਰਸੀ ਸਮਾਗਮਾਂ ਦੀ ਤਿਆਰੀ ਅਤੇ ਬਰਸੀ ਸਮਾਗਮ ਵਿੱਚ ਕੰਮਕਾਰ ਸਬੰਧੀ ਡਿਊਟੀਆਂ ਲਗਾ ਦਿੱਤੀਆਂ ਜਾਣਗੀਆਂ।
Amritsar, Awaze Bureau – The annual memorial for Baba Joginder Singh Khalsa Ji, the revered father of the 20th-century Sikh leader and 14th head of Damdami Taksal, Sant Giani Jarnail Singh Khalsa Bhindranwale, is scheduled to be observed on Monday, November 18, at Rode village near Bagha Purana. Sharing this announcement at Sri Darbar Sahib in Amritsar, Singh Sahib Bhai Jasvir Singh Khalsa, former Jathedar of Sri Akal Takht Sahib and head of the International Panthic Dal, invited devotees worldwide to join the occasion.
Singh Sahib, who regularly serves in the Guru’s Langar at Sri Darbar Sahib along with members of the International Panthic Dal, highlighted the honor of serving in the Guru’s Langar and visiting the sacred sites that hold historical importance for the Sikh faith. He expressed gratitude for the chance to serve and connect with locations touched by revered Sikh Gurus, saints, and martyrs.
Singh Sahib mentioned that each year, a large number of devotees from India and abroad attend the memorial, and this year as well, international visitors are expected to join in Rode village on November 18. He added that a meeting with the International Panthic Dal and local congregations will be held soon to finalize event preparations and assign duties for a smooth and respectful observance.