Another suspect arrested from Gurdaspur in the railway track blast case! In connection with a Pakistan-based terrorist handler…
ਰੇਲਵੇ ਟਰੈਕ ਬਲਾਸਟ ਮਾਮਲੇ ‘ਚ ਇਕ ਹੋਰ ਮੁਲਜ਼ਮ ਗੁਰਦਾਸਪੁਰ ਤੋਂ ਗ੍ਰਿਫ਼ਤਾਰ ! ਪਾਕਿ ਅੱਤਵਾਦੀ ਹੈਂਡਲਰ ਨਾਲ…
ਜੈਪੁਰ (ਆਵਾਜ਼ਿ ਕੌਮ ਬਿਊਰੋ)-ਰਾਜਸਥਾਨ ਪੁਲਸ ਨੇ ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਰਾਮਸਿੰਘਪੁਰ ਇਲਾਕੇ ‘ਚ 3 ਨਵੰਬਰ ਨੂੰ 50 ਜੀਬੀ ਪਿੰਡ ਨੇੜੇ ਹੋਏ ਰੇਲਵੇ ਟਰੈਕ ‘ਤੇ ਹੋਏ ਧਮਾਕੇ ਦੇ ਮਾਮਲੇ ‘ਚ ਤੀਜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਉਸ ਨੇ ਪਾਕਿਸਤਾਨ ਸਥਿਤ ਇਕ ਅੱਤਵਾਦੀ ਹੈਂਡਲਰ ਨਾਲ ਘਟਨਾ ਸਥਾਨ ਦੀ ਲੋਕੇਸ਼ਨ ਸਾਂਝੀ ਕੀਤੀ ਸੀ। ਜਾਂਚ ਅਧਿਕਾਰੀ ਅਤੇ ਆਈਪੀਐੱਸ ਅਧਿਕਾਰੀ ਨਿਤਿਨ ਚੌਧਰੀ ਨੇ ਦੱਸਿਆ ਕਿ ਦੋਸ਼ੀ ਨੂੰ ਪੰਜਾਬ ਦੇ ਗੁਰਦਾਸਪੁਰ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਰਾਜਸਥਾਨ ਲਿਆਂਦਾ ਗਿਆ ਸੀ। ਉਹ ਉੱਥੇ 15-20 ਦਿਨ ਪਹਿਲਾਂ ਹੋਈ ਗੋਲੀਬਾਰੀ ਦੀ ਇਕ ਘਟਨਾ ਦੇ ਸਬੰਧ ‘ਚ ਪਹਿਲਾਂ ਤੋਂ ਹੀ ਉੱਥੇ ਜੇਲ੍ਹ ‘ਚ ਬੰਦ ਸੀ। ਪੁਲਸ ਦੇ ਅਨੁਸਾਰ, ਦੋਸ਼ੀ ਹਰਪ੍ਰੀਤ ਸਿੰਘ ਨੇ ਰੇਲ ਪੱਟੜੀ ਦੀ ਲੋਕੇਸ਼ਨ ਪਾਕਿਸਤਾਨ ‘ਚ ਬੈਠੇ ‘ਸ਼ਾਹ’ ਨਾਮਕ ਹੈਂਡਲਰ ਨਾਲ ਸਾਂਝੀ ਕੀਤੀ ਸੀ। ਚੌਧਰੀ ਨੇ ਕਿਹਾ ਕਿ ਧਮਾਕੇ ‘ਚ ਦੋਸ਼ੀ ਦੀ ਕਥਿਤ ਭੂਮਿਕਾ ਅਤੇ ਪਾਕਿਸਤਾਨੀ ਹੈਂਡਲਰ ਨਾਲ ਉਸ ਦੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਧਮਾਕਾ 3 ਨਵੰਬਰ ਨੂੰ ਰਾਮਸਿੰਘਪੁਰ ਖੇਤਰ ਦੇ 50 ਜੀਬੀ ਪਿੰਡ ਨੇੜੇ ਹੋਇਆ ਸੀ। ਘਟਨਾ ਤੋਂ ਬਾਅਦ ਪੁਲਸ ਅਤੇ ਸੁਰੱਖਿਆ ਏਜੰਸੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਇਸ ਤੋਂ ਪਹਿਲਾਂ, ਪੁਲਸ ਨੇ ਗੁਰਦਾਸਪੁਰ ਤੋਂ ਦੋ ਮੁਲਜ਼ਮਾਂ, ਮਹਿਕਦੀਪ ਕੌਰ ਅਤੇ ਦੇਵੇਂਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ਨੇ ਦੋਵਾਂ ਨੂੰ 10 ਦਿਨਾਂ ਦੀ ਪੁਲਸ ਹਿਰਾਸਤ ‘ਚ ਭੇਜ ਦਿੱਤਾ। ਤੀਜੀ ਗ੍ਰਿਫ਼ਤਾਰੀ ਤੋਂ ਬਾਅਦ, ਪੁਲਸ ਦੋਸ਼ੀ ਅਤੇ ਪਾਕਿਸਤਾਨ ਸਥਿਤ ਹੈਂਡਲਰ ਦੀ ਭੂਮਿਕਾ ਵਿਚਕਾਰ ਕਥਿਤ ਸਬੰਧਾਂ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਦੇ ਨਤੀਜਿਆਂ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

