At Malerkotla Club, BJP leader Vikramjit Singh Cheema said that the Union Budget is about developed India. not strong
ਮਾਲੇਰਕੋਟਲਾ ਕਲੱਬ ਵਿਖੇ ਭਾਜਪਾ ਆਗੂ ਵਿਕਰਮਜੀਤ ਸਿੰਘ ਚੀਮਾ ਨੇ ਕੇਂਦਰੀ ਬਜਟ ਨੂੰ ਦੱਸਿਆ ਵਿਕਸਤ ਭਾਰਤ ਦੀ ਮਜ਼ਬੂਤ ਨੀਂਹ

ਮਾਲੇਰਕੋਟਲਾ ਕਲੱਬ ਵਿਖੇ ਭਾਜਪਾ ਆਗੂ ਵਿਕਰਮਜੀਤ ਸਿੰਘ ਚੀਮਾ ਨੇ ਕੇਂਦਰੀ ਬਜਟ ਨੂੰ ਵਿਕਸਤ ਭਾਰਤ ਦੀ ਮਜ਼ਬੂਤ ਨੀਂਹ ਕਰਾਰ ਦਿੰਦਿਆਂ ਕਿਹਾ ਕਿ ਬਜਟ ਵਿੱਚ ਖੇਤੀਬਾੜੀ, ਸਿੱਖਿਆ, ਸਿਹਤ, ਸੈਰ-ਸਪਾਟਾ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਖਾਸ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ, ਔਰਤਾਂ, ਕਿਸਾਨਾਂ, ਵਪਾਰੀਆਂ ਅਤੇ ਮੱਧ ਵਰਗ ਨੂੰ ਧਿਆਨ ਵਿੱਚ ਰੱਖ ਕੇ ਯੋਜਨਾਵਾਂ ਬਣਾਈਆਂ ਗਈਆਂ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਨੇ ਵੀ ਬਜਟ ਨੂੰ ਵਿਕਾਸ ਮੁਖੀ ਦੱਸਦਿਆਂ ਕਿਹਾ ਕਿ ਇਹ ਦੇਸ਼ ਨੂੰ ਸਵੈ-ਨਿਰਭਰ ਅਤੇ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਵੱਲ ਮਹੱਤਵਪੂਰਨ ਕਦਮ ਹੈ।ਜਦੋਂ ਪਤਰਕਾਰਾਂ ਨੇ ਕੁਝ ਆਗੂਆਂ ਦੀ ਗੈਰਹਾਜ਼ਰੀ ਦਾ ਕਾਰਨ ਪੁੱਛਿਆ ਤਾਂ ਕਥੂਰੀਆ ਸਾਹਿਬ ਨੇ ਕਿਹਾ ਕਿ ਓਹਨਾ ਸਭ ਨੂੰ ਮੈਸਜ ਲਗਾਇਆ ਸੀ ਪਰ ਕੁਝ ਆਗੂ ਨਹੀਂ ਪੁੱਜੇ ਦੂਜੇ ਪਾਸੇ ਸਾਬਕਾ ਜ਼ਿਲਾ ਪ੍ਰਧਾਨ ਅਮਨ ਥਾਪਰ ਅਤੇ ਸਿਨੀ ਨੇਤਾ ਜ਼ਾਹਿਦ ਪੀਰ ਜੀ ਨੇ ਫੋਨ ਤੇ ਦਸਿਆ ਕਿ ਓਹਨਾ ਨੂੰ ਕੋਈ ਮੈਸਜ ਨਹੀਂ ਲੱਗਾ।
