ਇੰਗਲੈਂਡ ਵਿੱਚ ਭਾਈ ਕਪਤਾਨ ਸਿੰਘ ‘ਤੇ ਹਮਲਾ ਨਿੰਦਣਯੋਗ: ਸੰਤ ਬਾਬਾ ਲਖਬੀਰ ਸਿੰਘ, ਗੁਰਦੁਆਰਾ ਟਾਹਲੀ ਸਾਹਿਬ ਭੰਗਾਲੀ ਕਲਾਂ

ਅੰਮ੍ਰਿਤਸਰ, 24 ਸਤੰਬਰ – ਇੰਗਲੈਂਡ ਵਿੱਚ ਭਾਈ ਕਪਤਾਨ ਸਿੰਘ ‘ਤੇ ਹੋਏ ਹਮਲੇ ਦੀ ਘਟਨਾ ਨੂੰ ਗੁਰਦੁਆਰਾ ਟਾਹਲੀ ਸਾਹਿਬ ਭੰਗਾਲੀ ਕਲਾਂ ਦੇ ਸੰਤ ਬਾਬਾ ਲਖਬੀਰ ਸਿੰਘ ਨੇ ਬਹੁਤ ਹੀ ਨਿੰਦਣਯੋਗ ਕਰਾਰ ਦਿੱਤਾ ਹੈ।
ਸੰਤ ਬਾਬਾ ਲਖਬੀਰ ਸਿੰਘ ਨੇ ਕਿਹਾ ਕਿ ਗੁਰੂਘਰ ਅੰਦਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਪਤਾਨ ਸਿੰਘ ‘ਤੇ ਹਮਲਾ ਕਰਨਾ ਅਤੇ ਉਨ੍ਹਾਂ ਦੀ ਦਸਤਾਰ ਦੀ ਬੇਅਦਬੀ ਕਰਨਾ ਬਹੁਤ ਹੀ ਮਾੜੀ ਅਤੇ ਦੁਖਦਾਈ ਘਟਨਾ ਹੈ।
ਉਨ੍ਹਾਂ ਨੇ ਕਿਹਾ ਕਿ ਭਾਈ ਕਪਤਾਨ ਸਿੰਘ ਬੜੇ ਮਿਲਾਪੜੇ ਸੁਭਾਅ ਦੇ, ਖੁਸ਼ਦਿਲ ਅਤੇ ਪੰਥ ਦੇ ਦਰਦ ਨਾਲ ਜੁੜੇ ਹੋਏ ਵਿਅਕਤੀ ਹਨ। ਉਹ ਹਮੇਸ਼ਾ ਗਲਤ ਕੰਮਾਂ ਦਾ ਵਿਰੋਧ ਕਰਦੇ ਹਨ ਅਤੇ ਸੱਚ ਦਾ ਪੱਖ ਲੈਂਦੇ ਹਨ। ਇੰਗਲੈਂਡ ਵਿੱਚ ਵੀ ਉਹਨਾਂ ਨੇ ਝੂਠ ਅਤੇ ਬੇਇਮਾਨੀ ਦਾ ਵਿਰੋਧ ਕੀਤਾ, ਪਰ ਕੁਝ ਲੋਕਾਂ ਨੂੰ ਇਹ ਗੱਲ ਪਸੰਦ ਨਹੀਂ ਆਈ ਅਤੇ ਉਨ੍ਹਾਂ ਨੇ ਅਜਿਹਾ ਹਮਲਾ ਕਰਕੇ ਬਹੁਤ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਹੈ।
ਸੰਤ ਬਾਬਾ ਲਖਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਸਾਰਾ ਸਿੱਖ ਪੰਥ ਭਾਈ ਕਪਤਾਨ ਸਿੰਘ ਦੇ ਨਾਲ ਖੜਾ ਹੈ ਅਤੇ ਅਜਿਹੀਆਂ ਨਿੰਦਣਯੋਗ ਘਟਨਾਵਾਂ ਦੀ ਹਰ ਪੱਧਰ ‘ਤੇ ਵਿਰੋਧ ਕੀਤਾ ਜਾਵੇਗਾ।