
ਇੰਗਲੈਂਡ ਦੇ ਕੁਝ ਗੁਰੂ ਘਰਾਂ ਅਤੇ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਇਸ ਸਬੰਧੀ ਹੋਈ ਭਰਵੀਂ ਇੱਕਤਰਤਾ
ਲੈਸਟਰ (ਇੰਗਲੈਂਡ),4 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ 29 ਸਤੰਬਰ ਨੂੰ ਹੋਈਆਂ ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਈਸਟ ਪਾਰਕ ਰੋਡ ਦੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮੌਕੇ ਵਾਪਰੀ ਘਟਨਾ ਦੋਰਾਨ ਗੁਰੂ ਘਰ ਦੇ ਪਿਛਲੇ 6 ਸਾਲ ਤੋਂ ਪ੍ਰਧਾਨ ਚਲੇਂ ਆ ਰਹੇ ਰਾਜ ਮਨਵਿੰਦਰ ਸਿੰਘ ਰਾਜਾ ਕੰਗ ਦੀ ਪੱਗ ਉਤਾਰੇ ਜਾਣ ਦੀ ਕੋਸ਼ਿਸ਼ ਕੀਤੇ ਜਾਣ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ।ਇਸ ਸਬੰਧ ਵਿੱਚ ਇੰਗਲੈਂਡ ਦੇ ਕੁਝ ਗੁਰੂ ਘਰਾਂ ਅਤੇ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਇੱਕ ਭਰਵੀਂ ਇੱਕਤਰਤਾ ਹੋਈ, ਜਿਸ ਵਿੱਚ ਉਕਤ ਘਟਨਾ ਦੀ ਜ਼ੋਰਦਾਰ ਨਿੰਦਾ ਕੀਤੀ ਗਈ।

ਇਕ ਵੱਖਰੇ ਬਿਆਨ ਰਾਹੀਂ ਗੁਰਦੁਆਰਾ ਸਾਹਿਬ ਦੇ ਨਵੇਂ ਚੁਣੇ ਗਏ ਪ੍ਰਧਾਨ ਗੁਰਨਾਮ ਸਿੰਘ ਨਵਾਂ ਸ਼ਹਿਰ ਨੇ ਦੱਸਿਆ ਕਿ ਗੁਰੂ ਘਰ ਦੇ ਸਾਬਕਾ ਪ੍ਰਧਾਨ ਸ ਰਾਜ ਮਨਵਿੰਦਰ ਸਿੰਘ ਰਾਜਾ ਕੰਗ ਵੱਲੋਂ ਲੰਮੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਉਨ੍ਹਾਂ ਦਾ ਐਤਵਾਰ ਨੂੰ ਗੁਰੂ ਘਰ ਵਿਖੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ।




Leicester (England), October 4 (Sukhjinder Singh Dhadde) – Widespread condemnation is being expressed regarding the attempt to remove the turban of Raja Manvinder Singh Raja Kang, who has served as the president of Gurdwara Sri Guru Tegbahadur Sahib, East Park Road, for the past six years, during the Gurdwara committee elections held on September 29.
In response to this incident, there has been a strong show of unity among representatives of various Gurdwaras and Sikh organizations in England, all of whom have strongly condemned the act. In a separate statement, the newly elected president of the Gurdwara, Gurnam Singh Navan Shahar, acknowledged the long-standing services of former president Raja Manvinder Singh Raja Kang and announced that a special honor would be given to him at the Gurdwara on Sunday in recognition of his contributions.
Additionally, the Sarbat Da Bhala group has distanced itself from the individuals involved in the violence. On October 6, the Leicester Sikh community will be holding a special ceremony to honor Raja Manvinder Singh Raja Kang.