“Even the Livelihood of Fake Living Guru Promoters Runs on the Name of Akal Purakh: Baba Baghel Singh”
“ਝੂਠੇ ਦੇਹਧਾਰੀ ਗੁਰੂ ਡੰਮ ਵਾਲਿਆਂ ਦੀ ਰੋਜ਼ੀ ਰੋਟੀ ਵੀ ਅਕਾਲ ਪੁਰਖ ਦਾ ਨਾਮ ਹੀ ਚਲਾ ਰਿਹਾ ਹੈ: ਬਾਬਾ ਬਘੇਲ ਸਿੰਘ”

ਝੂਠੇ ਦੇਹਧਾਰੀ ਗੁਰੂ ਡੰਮ ਵਾਲੇ ਲੋਕਾਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਵੀ ਅਕਾਲ ਪੁਰਖ ਦਾ ਨਾਮ ਹੀ ਕਰ ਰਿਹਾ ਹੈ – ਬਾਬਾ ਬਘੇਲ ਸਿੰਘ ਜਥੇਦਾਰ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ ਇੰਗਲੈਂਡ ਅਤੇ ਯੂਰਪ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਅਕਾਲ ਪੁਰਖ ਨੇ ਕੁੱਲ ਲੁਕਾਈ ਉੱਪਰ ਇਹ ਬਹੁਤ ਵੱਡਾ ਪਰਉਪਕਾਰ ਕੀਤਾ ਹੈ ਜੋ ਸਾਨੂੰ ਕਲਯੁਗ ਦੇ ਭਿਆਨਕ ਸਮੇਂ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਬਖਸ਼ਿਸ਼ ਕੀਤੀ| ਅੱਜ ਜਿੱਥੇ ਪੂਰਾ ਸੰਸਾਰ ਆਪੋ ਆਪਣੀ ਹਉਮੈ ਅਤੇ ਤਾਕਤ ਦੇ ਅਨੁਸਾਰ ਦੁਨੀਆਂ ਨੂੰ ਚਲਾਉਣਾ ਚਾਹੁੰਦਾ ਹੈ ਉਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਦਸਾਂ ਜਾਮਿਆਂ ਵਿੱਚ ਵਿਚਰ ਕੇ ਕੁੱਲ ਲੁਕਾਈ ਨੂੰ ਇੱਕ ਸਾਂਝਾ ਸੰਦੇਸ਼ ਦਿੱਤਾ ਸਭੇ ਸਾਂਝੀ ਵਾਲ ਸਦਾਇਨ ਕੋਇ ਨ ਦਿਸੈ ਬਾਹਰਾ ਜੀਉ| ਪਰ ਹੰਕਾਰ ਅਤੇ ਲਾਲਚ ਵੱਸ ਹੋਇਆ ਮਨੁੱਖ ਪਹਿਲੇ ਸਮੇਂ ਤੋਂ ਹੀ ਗੁਰੂ ਕੇ ਬਖਸ਼ਿਸ਼ ਕੀਤੇ ਹੋਏ ਇਸ ਸਿਧਾਂਤ ਦੇ ਨਾਲ ਝਗੜਾ ਮੁੱਲ ਲੈਂਦਾ ਰਿਹਾ ਹੈ ਅਤੇ ਆਪਣੇ ਆਪ ਨੂੰ ਸਥਾਪਿਤ ਕਰਨ ਵਾਸਤੇ ਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ,ਗੁਰੂ ਮਹਾਰਾਜ, ਅਤੇ ਗੁਰੂ ਕੇ ਸਿਧਾਂਤ ਦਾ ਸ਼ਰੀਕ ਬਣ ਕੇ ਗੁਰੂ ਦੀ ਬਰਾਬਰੀ ਕਰਦਾ ਆਇਆ ਹੈ| ਸਮੇਂ ਦੀਆਂ ਸਰਕਾਰਾਂ ਨੇ ਅਜਿਹੇ ਲੋਕਾਂ ਨੂੰ ਹਮੇਸ਼ਾ ਹੱਲਾਸ਼ੇਰੀ ਦਿੱਤੀ ਹੈ ਤਾਂ ਜੋ ਸੰਸਾਰ ਦੇ ਵਿੱਚ ਆਪਣਾ ਰਾਜਭਾਗ ਅਤੇ ਲੋਕਾਂ ਨੂੰ ਗੁਲਾਮ ਬਣਾ ਕੇ ਆਪਣੀ ਹਕੂਮਤ ਸਥਾਪਿਤ ਕੀਤੀ ਜਾ ਸਕੇ ਕਿਉਂਕਿ ਜੋ ਜੋ ਵੀ ਗੁਰੂ ਕੀ ਗੁਰਬਾਣੀ ਨੂੰ ਪੜੇਗਾ ਗੁਰੂ ਕੇ ਸਿਧਾਂਤ ਨੂੰ ਸਮਝੇਗਾ ਉਹ ਕਦੇ ਵੀ ਕਿਸੇ ਦਾ ਗੁਲਾਮ ਨਹੀਂ ਬਣ ਸਕਦਾ ਇਸੇ ਕਰਕੇ ਹਮੇਸ਼ਾ ਸਮੇਂ ਸਮੇਂ ਦੇ ਨਾਲ ਸਮੇਂ ਦੀਆਂ ਸਰਕਾਰਾਂ ਵੱਲੋਂ ਇਹਨਾਂ ਟੁਕੜਬੋਚ ਲੋਕਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਸਾਹਿਬਾਨ ਅਤੇ ਗੁਰੂ ਕੀ ਗੁਰਬਾਣੀ ਦੇ ਉੱਪਰ ਕਿੰਤੂ ਪ੍ਰੰਤੂ ਕਰਕੇ ਸੰਗਤਾਂ ਨੂੰ ਗੁਮਰਾਹ ਕਰਨ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਹਨ| ਅੱਜ ਨਵੇਂ ਜਮਾਨੇ ਦੀ ਤਰੱਕੀ ਅਤੇ ਨਵੇਂ ਜਮਾਨੇ ਦੇ ਹਾਈਟੈਕ ਯੁੱਗ ਨੇ ਮਨੁੱਖ ਨੂੰ ਇਨਾ ਕੁ ਆਪੋ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਉਲਝਾ ਦਿੱਤਾ ਹੈ ਕਿ ਉਸ ਨੂੰ ਗੁਰੂ ਕੇ ਸਿਧਾਂਤ ਅਤੇ ਗੁਰੂ ਕੀ ਗੁਰਬਾਣੀ ਵਾਸਤੇ ਸਮਾਂ ਨਹੀਂ ਮਿਲਦਾ ਕੇਵਲ ਆਪਣੀ ਰੋਜ਼ੀ ਰੋਟੀ ਅਤੇ ਪੈਸਾ ਕਮਾਉਣ ਦੇ ਚੱਕਰ ਵਿੱਚ ਦਿਨ ਰਾਤ ਦੀ ਭੱਜ ਦੌੜ ਦੇ ਵਿੱਚ ਲੱਗਾ ਹੋਇਆ ਹੈ| ਅਜਿਹੇ ਜ਼ਿੰਦਗੀ ਦੇ ਵਿੱਚ ਦੁੱਖਾਂ ਸੁੱਖਾਂ ਨੂੰ ਸਹਾਰਦੇ ਹੋਏ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਰੋਜ਼ ਜਿੰਦਗੀ ਦੀ ਜਦੋ ਜਹਿਦ ਕਰਨ ਵਾਲੇ ਆਮ ਲੋਕਾਂ ਵਾਸਤੇ ਇਹ ਢੋਂਗੀ ਲੋਕ ਇੱਕ ਮਸੀਹਾ ਬਣ ਕੇ ਆਉਂਦੇ ਹਨ ਅਤੇ ਉਹਨਾਂ ਨੂੰ ਝੂਠੀ ਚਕਾ ਚੌਂਦ ਅਤੇ ਜਿੰਦਗੀ ਦੇ ਇਹਨਾਂ ਦੁੱਖਾਂ ਤੋਂ ਛੁਟਕਾਰਾ ਦੇਣ ਦੇ ਨਾਂ ਤੇ ਮਾਇਆ ਦੇ ਲਾਲਚ ਦੇ ਕੇ ਆਪਣੇ ਵੱਲ ਖਿੱਚਣ ਦਾ ਯਤਨ ਕਰਦੇ ਹਨ| ਘਰਬਾਰ ਕੰਮ ਕਾਰ ਪਰਿਵਾਰਿਕ ਜਿੰਮੇਵਾਰੀਆਂ ਅਤੇ ਜ਼ਿੰਦਗੀ ਦੇ ਵਿੱਚ ਪੈਸੇ ਦੀ ਕਮੀ ਇਹ ਸਾਰੇ ਕਾਰਨ ਬਣ ਜਾਂਦੇ ਹਨ ਇਹਨਾਂ ਆਮ ਲੋਕਾਂ ਨੂੰ ਇਹਨਾਂ ਢੋਂਗੀ ਬੰਦਿਆਂ ਦੇ ਸ਼ਿਕੰਜੇ ਵਿੱਚ ਫਸਾਉਣ ਵਾਸਤੇ ਅਤੇ ਬਹੁਤੇ ਲੋਕ ਅਣਜਾਣ ਪੁਣੇ ਵਿੱਚ ਹੀ ਆਪਣੀ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਾਉਣ ਵਾਸਤੇ ਇਹਨਾਂ ਲੋਕਾਂ ਦਾ ਸ਼ਿਕਾਰ ਬਣ ਜਾਂਦੇ ਹਨ| ਦੂਸਰਾ ਪੱਖ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਣ ਵਾਲੇ ਅਤੇ ਗੁਰੂ ਕੀ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਗੁਰੂ ਕੇ ਸਿੱਖਾਂ ਦਾ ਹੈ| ਜਿਨ੍ਹਾਂ ਦੀ ਜਿੰਮੇਵਾਰੀ ਬਣਦੀ ਸੀ ਕਿ ਗੁਰੂ ਕੇ ਸਿਧਾਂਤ ਦਾ ਪ੍ਰਚਾਰ ਘਰ ਘਰ ਅੰਦਰ ਤੱਕ ਪਹੁੰਚਦਾ ਪਰ ਕਿਸੇ ਕਾਰਨ ਕਰਕੇ ਆਪੋ ਆਪਣੇ ਨਿੱਜੀ ਮੁਫਾਦਾਂ ਵਿੱਚ ਫਸ ਕੇ ਰਹਿ ਗਏ ਅਤੇ ਗੁਰੂ ਕੇ ਸਿਧਾਂਤ ਦਾ ਪ੍ਰਚਾਰ ਜਿਸ ਪੱਧਰ ਤੇ ਘਰ ਘਰ ਤੱਕ ਜਾਣਾ ਚਾਹੀਦਾ ਸੀ ਉਹ ਨਹੀਂ ਕਰ ਸਕੇ| ਇਹੀ ਕਾਰਨ ਬਣਦੇ ਹਨ ਜੋ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਰਾਬਰ ਦੇਹਧਾਰੀ ਗੁਰੂ ਬਣ ਕੇ ਲੋਕਾਂ ਦੇ ਵਿੱਚ ਲੋਕਾਂ ਦੇ ਦੁੱਖਾਂ ਨੂੰ ਕੱਟਣ ਦੀ ਤਾਕਤ ਦਾ ਦਾਅਵਾ ਕਰਨ ਵਾਲੇ ਇਹ ਝੂਠੇ ਲੋਕ ਉਹਨਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਰਹੇ ਹਨ| ਇਸ ਦੇ ਨਾਲ ਹੀ ਜਿਨਾਂ ਲੋਕਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਗੁਰੂ ਕਾ ਸਿਧਾਂਤ ਚੰਗਾ ਨਹੀਂ ਲੱਗਦਾ ਉਹ ਸ਼ਾਇਦ ਭੁੱਲ ਗਏ ਹਨ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲੈਂਦੇ ਹੋਇਆ ਸੰਤਾਂ ਮਹਾਂਪੁਰਖਾਂ ਗੁਰੂ ਕੇ ਭਗਤਾਂ ਰੱਬ ਕੇ ਪਿਆਰਿਆਂ ਦੀ ਬਾਣੀ ਨੂੰ ਇਕੱਤਰ ਕਰਕੇ ਪੰਜਵੇਂ ਸਰੂਪ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਪਣੇ ਬਰਾਬਰ ਜਗਹਾ ਦਿੱਤੀ ਸੀ| ਪਰ ਆਪਣੀ ਹਉਮੈ ਅਤੇ ਲਾਲਚ ਵੱਸ ਹੋ ਕਰਕੇ ਇਹਨਾਂ ਲੋਕਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦਰਜ ਕੀਤੀ ਹੋਈ ਉਹਨਾਂ ਸੰਤਾਂ ਮਹਾਂਪੁਰਸ਼ਾਂ ਦੀ ਬਾਣੀ ਨੂੰ ਵਖਰਿਆ ਕਰਕੇ ਗੁਰੂ ਦੀ ਬਰਾਬਰਤਾ ਕਰਦਿਆਂ ਹੋਇਆਂ
ਆਪਣੇ ਝੂਠੇ ਗ੍ਰੰਥ ਛਾਪ ਲਏ ਅਤੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਕਲ ਕਰਕੇ ਗੁਰੂ ਕੇ ਸਿਧਾਂਤ ਦਾ ਦਿਖਾਵਾ ਕਰਦਿਆਂ ਹੋਇਆਂ ਆਪਣੀਆਂ ਮਨਘੜਤ ਬਣਾਈਆਂ ਹੋਈਆਂ ਕਵਿਤਾਵਾਂ ਅਤੇ ਗੁਰੂ ਸਿਧਾਂਤ ਦੀਆਂ ਧੱਜੀਆਂ ਉੜਾ ਕੇ ਆਪਣੇ ਘਰ ਬਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।| ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਮੰਨਣ ਵਾਲੇ ਗੁਰੂ ਕੇ ਸਿੱਖਾਂ ਨੂੰ ਕਦੇ ਵੀ ਕਿਸੇ ਦੂਸਰੇ ਧਰਮ ਕਿਸੇ ਧਾਰਮਿਕ ਗ੍ਰੰਥ ਜਾਂ ਉਹਨਾਂ ਦੇ ਮੰਨਣ ਵਾਲੇ ਲੋਕਾਂ ਦੇ ਨਾਲ ਕੋਈ ਇਤਰਾਜ਼ ਨਹੀਂ ਰਿਹਾ ਹੈ| ਆਪੋ ਆਪਣੀ ਮੱਤ ਦੇ ਅਨੁਸਾਰ ਕੋਈ ਵੀ ਮਨੁੱਖ ਕਿਸੇ ਵੀ ਧਰਮ ਨੂੰ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਅਤੇ ਉਹਨਾਂ ਦੀਆਂ ਮਾਨਤਾਵਾਂ ਨੂੰ ਮੰਨਣ ਲਈ ਬਿਲਕੁਲ ਸੁਤੰਤਰ ਹੈ| ਇਸ ਦੇ ਨਾਲ ਹੀ ਆਪੋ ਆਪਣੇ ਧਰਮਾਂ ਦੇ ਅਨੁਸਾਰ ਉਹਨਾਂ ਦੇ ਮੰਨਣ ਵਾਲੇ ਲੋਕਾਂ ਦੇ ਰੀਤੀ ਰਿਵਾਜ ਉਹਨਾਂ ਦੇ ਆਪਣੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਨੂੰ ਕਰਨ ਦੇ ਰੰਗ ਢੰਗ ਅਤੇ ਜਿਹੜੇ ਵੀ ਉਹਨਾਂ ਦੇ ਗੁਰੂ ਪੈਗੰਬਰ ਹੋਏ ਹਨ ਉਹਨਾਂ ਦੇ ਅਨੁਸਾਰ ਉਹਨਾਂ ਨੂੰ ਆਪਣੇ ਕਾਰਜ ਕਰਨ ਵਾਸਤੇ ਪ੍ਰੇਰਨਾ ਅਤੇ ਸਿਧਾਂਤ ਦਿੱਤੇ ਗਏ ਹਨ| ਜਿਨ੍ਹਾਂ ਦੇ ਨਾਲ ਸਿੱਖੀ ਦਾ ਅਤੇ ਸਿੱਖਾਂ ਦਾ ਕਦੇ ਵੀ ਕੋਈ ਵਿਰੋਧ ਨਹੀਂ ਰਿਹਾ ਹੈ ਪਰ ਹਮੇਸ਼ਾ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਿਸ਼ਾਨਾ ਬਣਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਕਲ ਕਰਨ ਵਾਲੇ ਇਹਨਾਂ ਲੋਕਾਂ ਨੂੰ ਹਮੇਸ਼ਾ ਤਾੜਨਾ ਕਰਦੇ ਰਹੇ ਹਨ| ਅੱਜ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਵੱਖ ਹੋ ਕੇ ਆਪਣੇ ਧਾਰਮਿਕ ਗ੍ਰੰਥ ਬਣਾ ਲੈਣੇ ਗੁਰੂ ਸਾਹਿਬ ਜੀ ਦੀਆਂ ਰਚੀਆਂ ਹੋਈਆਂ ਬਾਣੀਆਂ ਦੀ ਨਕਲ ਕਰਨੀ ਪਾਲਕੀ ਸਾਹਿਬ ਚੰਦੋਹਾ ਸਾਹਿਬ ਚੌਰ ਸਾਹਿਬ ਦੀ ਨਕਲ ਕਰਨੀ ਇਥੋਂ ਤੱਕ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਦਰਜ ਕੀਤੀ ਹੋਈ ਲਾਵਾਂ ਦੀ ਬਾਣੀ ਦੀ ਨਕਲ ਕਰਦਿਆਂ ਹੋਇਆਂ ਚਾਰ ਲਾਵਾਂ ਆਪਣੇ ਤੌਰ ਤੇ ਆਪਣੇ ਕੋਲੋਂ ਬਣਾਈਆਂ ਹੋਈਆਂ ਕਹਾਣੀਆਂ ਦੁਆਰਾ ਹੂਬਹੂ ਉਸੇ ਤਰ੍ਹਾਂ ਰਚ ਲੈਣੀਆਂ ਇਹ ਸਾਰੀਆਂ ਗੱਲਾਂ ਇਸ ਪਾਸੇ ਵੱਲ ਇਸ਼ਾਰਾ ਕਰਦੀਆਂ ਹਨ ਕਿ ਜਿਨਾਂ ਲੋਕਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲੋਂ ਆਪਣਾ ਨਾਤਾ ਤੋੜ ਲਿਆ ਹੈ ਪਰ ਫਿਰ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਕਲ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਕਾ ਚੌਂਧ ਅਤੇ ਗੁਰੂ

(ਜਥੇਦਾਰ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ ਇੰਗਲੈਂਡ ਅਤੇ ਯੂਰਪ)
ਸੱਚੇ ਪਾਤਸ਼ਾਹ ਦੀ ਚੜ੍ਹਦੀ ਕਲਾ ਇਹਨਾਂ ਲੋਕਾਂ ਨੂੰ ਹਜਮ ਨਹੀਂ ਹੁੰਦੀ ਤੇ ਇਹਨਾਂ ਦੇ ਆਪੋ ਆਪਣੇ ਕਾਰੋਬਾਰ ਗੁਰੂ ਸੱਚੇ ਪਾਤਸ਼ਾਹ ਜੀ ਦੀ ਨਕਲ ਕਰਕੇ ਹੀ ਚਲਦੇ ਹਨ| ਇਸੇ ਕਰਕੇ ਹੀ ਅਣਜਾਣ ਪੁਣੇ ਵਿੱਚ ਭੋਲੇ ਭਾਲੇ ਲੋਕ ਇਹਨਾਂ ਦੀ ਇਸ ਕਾਰਸਤਾਨੀ ਦਾ ਹਿੱਸਾ ਬਣ ਜਾਂਦੇ ਹਨ| ਆਪਣੇ ਡੇਰੇ ਚਲਾਉਣ ਵਾਸਤੇ ਵੀ ਇਹਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਰ੍ਹਾਂ ਗੁਰਦੁਆਰਿਆਂ ਦੀ ਸ਼ਕਲ ਵਿੱਚ ਆਪਣੇ ਭਵਨ ਬਣਾਉਣੇ ਗੁਰੂ ਦੀ ਤਰ੍ਹਾਂ ਗੱਦੀ ਲਾ ਕੇ ਆਪ ਬਹਿਣਾ ਗੁਰੂ ਸੱਚੇ ਪਾਤਸ਼ਾਹ ਜੀ ਦੀ ਤਰ੍ਹਾਂ ਹੀ ਲੰਗਰ ਚਲਾਉਣੇ ਆਦਿ ਕੰਮ ਦੀ ਨਕਲ ਕਰਨੀ ਪੈਂਦੀ ਹੈ| ਪਰ ਜਦੋਂ ਸੰਗਤਾਂ ਨੂੰ ਇਹਨਾਂ ਦੀ ਸੱਚਾਈ ਦਾ ਪਤਾ ਲੱਗਦਾ ਹੈ ਤੇ ਗੁਰੂ ਸੱਚੇ ਪਾਤਸ਼ਾਹ ਜੀ ਦੀ ਨਕਲ ਕਰਕੇ ਆਪਣੇ ਕਾਰੋਬਾਰ ਚਲਾਉਣ ਵਾਲੇ ਇਹਨਾਂ ਲੋਕਾਂ ਨੂੰ ਬਹੁਤਾ ਸਮਾਂ ਨਹੀਂ ਲੱਗਦਾ ਫਿਰ ਬੋਰੀਆ ਬਿਸਤਰ ਲਪੇਟ ਕੇ ਕਿਸੇ ਹੋਰ ਥਾਂ ਜਾਣ ਵਾਸਤੇ ਜਿਹੜੇ ਦੇਹਧਾਰੀ ਗੁਰੂ ਬਣ ਕੇ ਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਤੇ ਸਵਾਲ ਚੁੱਕ ਰਹੇ ਹਨ ਉਹਨਾਂ ਤੋਂ ਸੁਚੇਤ ਹੋ ਕੇ ਸੰਗਤਾਂ ਨੂੰ ਪੁੱਛ ਲੈਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਗੁਰੂ ਬਣ ਕੇ ਸੰਗਤਾਂ ਦੇ ਪਰਉਪਕਾਰ ਕਰਨ ਵਾਸਤੇ ਆਏ ਹੋ ਤੇ ਫਿਰ ਆਮ ਮਨੁੱਖਾਂ ਤੇ ਤੁਹਾਡੇ ਵਿੱਚ ਅੰਤਰ ਹੋਣਾ ਚਾਹੀਦਾ ਹੈ ਪਰ ਜੇਕਰ ਆਪਣੇ ਦੁੱਖਾਂ ਦੀ ਨਿਵਿਰਤੀ ਵਾਸਤੇ ਵੀ ਤੁਸੀਂ ਸਰਕਾਰੀ ਡਾਕਟਰਾਂ ਤੇ ਹਸਪਤਾਲਾਂ ਦਾ ਆਸਰਾ ਲੈਂਦੇ ਹੋ ਲੋੜਵੰਦਾਂ ਦੀ ਮਦਦ ਨਹੀਂ ਕਰ ਸਕਦੇ ਗੁਰੂ ਸੱਚੇ ਪਾਤਸ਼ਾਹ ਜੀ ਦੀ ਤਰ੍ਹਾਂ 24 ਘੰਟੇ ਸੱਤੇ ਦਿਨ ਭੁੱਖੇ ਲਈ ਪ੍ਰਸ਼ਾਦਾ ਤੇ ਲੋੜਵੰਦ ਲਈ ਸਹਾਇਤਾ ਨਹੀਂ ਦੇ ਸਕਦੇ ਤੇ ਫਿਰ ਤੁਸੀਂ ਗੁਰੂ ਦੀ ਬਰਾਬਰਤਾ ਕਿਵੇਂ ਕਰ ਰਹੇ ਹੋ| ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖਾਰਬਿੰਦ ਤੋਂ ਪਾਵਨ ਪਵਿੱਤਰ ਗੁਰਬਾਣੀ ਦਾ ਉਚਾਰਨ ਕੀਤਾ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦਰਜ ਕਰਕੇ ਸਾਡੇ ਉੱਪਰ ਪਰਉਪਕਾਰ ਕੀਤਾ। ਕੀ ਇਹਨਾਂ ਲੋਕਾਂ ਅੰਦਰ ਐਸੀ ਤਾਕਤ ਐਸੀ ਸ਼ਕਤੀ ਹੈ ਜੋ ਗੁਰੂ ਦੀ ਤਰ੍ਹਾਂ ਇਸ ਗੁਰਬਾਣੀ ਦਾ ਉਚਾਰਨ ਕਰ ਸਕਦੇ ਹੋਣ ਤੇ ਜੇਕਰ ਇਹ ਆਪਣੇ ਹੱਥ ਨਾਲ ਲਿਖੀਆਂ ਹੋਈਆਂ ਕਵਿਤਾਵਾਂ ਅਤੇ ਆਪਣੇ ਬਣਾਏ ਝੂਠੇ ਧਾਰਮਿਕ ਗ੍ਰੰਥਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਰਾਬਰ ਰੱਖਣ ਦਾ ਯਤਨ ਕਰਨਗੇ ਤੇ ਗੁਰੂ ਕੇ ਸਿੱਖਾਂ ਨੇ ਪਹਿਲਾਂ ਵੀ ਇਹਨਾਂ ਦਾ ਵਿਰੋਧ ਕੀਤਾ ਹੈ ਅੱਗੇ ਵੀ ਕਰਦੇ ਰਹਿਣਗੇ| ਸੰਗਤਾਂ ਨੂੰ ਸਨਿਮਰ ਬੇਨਤੀ ਹੈ ਅਜਿਹੇ ਝੂਠੇ ਤੇ ਪਖੰਡੀ ਲੋਕਾਂ ਦਾ ਸਾਥ ਛੱਡ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਓਟ ਅਤੇ ਸ਼ਰਨ ਵਿੱਚ ਆਈਏ ਜਿਹੜੇ ਲੋਕ ਆਪ 84 ਦੇ ਗੇੜ ਵਿੱਚ ਘੁੰਮ ਰਹੇ ਹਨ ਉਹ ਤੁਹਾਨੂੰ 84 ਦੇ ਗੇੜ ਵਿੱਚੋਂ ਨਹੀਂ ਕੱਢ ਸਕਣਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਫੁਰਮਾਨ ਹੈ ਪੂਰਾ ਪ੍ਰਭ ਆਰਾਧੀਐ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ| ਪੂਰੇ ਗੁਰੂ ਦੀ ਸ਼ਰਨ ਵਿੱਚ ਆਇਆ ਹੀ ਸਾਡੀ ਪੂਰੀ ਪੈਣੀ ਹੈ ਅਜਿਹੇ ਅਧੂਰੇ ਲੋਕਾਂ ਦੇ ਲੜ ਲੱਗ ਕੇ ਸਾਡੀ ਕਿਤੇ ਵੀ ਪੂਰੀ ਨਹੀਂ ਪੈ ਸਕਦੀ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹਨਾਂ ਦਾ ਰੁਜ਼ਗਾਰ ਇਹਨਾਂ ਦੀ ਰੋਜ਼ੀ ਰੋਟੀ ਵੀ ਗੁਰੂ ਦੇ ਨਾਂ ਤੇ ਹੀ ਚੱਲਦੀ ਹੈ ਕਿਉਂਕਿ ਆਪਣਾ ਇਹਨਾਂ ਦੇ ਪੱਲੇ ਕੱਖ ਨਹੀਂ ਅੱਜ ਗੁਰੂ ਦੀ ਨਿੰਦਿਆ ਕਰਕੇ ਗੁਰੂ ਦੇ ਸਿਧਾਂਤ ਨਾਲ ਛੇੜਛਾੜ ਕਰਕੇ ਜਾਂ ਗੁਰੂ ਦਾ ਸਹਾਰਾ ਲੈ ਕੇ ਹੀ ਇਹਨਾਂ ਲੋਕਾਂ ਨੂੰ ਬੋਲਣਾ ਪੈਂਦਾ ਹੈ ਕਿਉਂਕਿ ਇਹਨਾਂ ਦੀ ਆਪਣੀ ਕਹੀ ਹੋਈ ਕਿਸੇ ਵੀ ਗੱਲ ਦਾ ਕੋਈ ਵਜਨ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣੇ ਨਾਲ ਜੋੜ ਕੇ ਜਾਂ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਹੀ ਇਹਨਾਂ ਦੇ ਘਰ ਪਰਿਵਾਰ ਅਤੇ ਬੱਚੇ ਪਾਲਣ ਵਾਸਤੇ ਰੋਜੀ ਰੋਟੀ ਦਾ ਪ੍ਰਬੰਧ ਕਰ ਰਹੀ ਹੈ ਸੋ ਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾਲਤਾ ਦਿਆਲਤਾ ਹੈ ਕਿ ਨਿੰਦਿਆ ਦੇ ਰੂਪ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਹੀ ਇਹਨਾਂ ਦੇ ਪਰਿਵਾਰ ਪਾਲ ਰਹੇ ਹਨ ਤੇ ਅਸੀਂ ਇਹਨਾਂ ਝੂਠੇ ਲੋਕਾਂ ਤੋਂ ਆਪਣਾ ਖਹਿੜਾ ਛਡਾ ਕੇ ਉਸ ਸੱਚੇ ਗੁਰੂ ਦੀ ਸ਼ਰਨ ਵਿੱਚ ਆਈਏ ਜੀ ਵਾਹਿਗੁਰੂ ਜੀ ਕਾ ਖਾਲਸਾ| ਵਾਹਿਗੁਰੂ ਜੀ ਕੀ ਫਤਿਹ|
