“Congress Leader Sukhraj Natt’s Son Dies by Suicide in Bathinda”
“ਬਠਿੰਡਾ ‘ਚ ਕਾਂਗਰਸੀ ਆਗੂ ਸੁਖਰਾਜ ਨੱਤ ਦੇ ਪੁੱਤਰ ਨੇ ਖੁਦ ਨੂੰ ਮਾਰੀ ਗੋਲੀ, ਮੌਤ”

30 ਮਾਰਚ 2026 ਬਠਿੰਡਾ – ਬਠਿੰਡਾ ਵਿਚ ਇੱਕ ਚਿਤਾਜਨਕ ਘਟਨਾ ਵਾਪਰੀ ਹੈ। ਸਾਬਕਾ ਕਾਂਗਰਸੀ ਆਗੂ ਸੁਖਰਾਜ ਸਿੰਘ ਨੱਤ ਦੇ ਪੁੱਤਰ ਦਵਿੰਦਰਪਾਲ ਨੱਤ ਨੇ ਆਪਣੇ ਘਰ ਵਿਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਘਟਨਾ ਤੋਂ ਪਹਿਲਾਂ ਉਸ ਨੇ ਇੱਕ ਵੀਡੀਓ ਬਣਾਈ, ਜਿਸ ਵਿਚ ਉਸ ਨੇ ਸੁਸ਼ਮਾ ਬਿਲਡਰ ਦੇ ਮਾਲਕ ਬਿੰਦਰਪਾਲ ਮਿੱਤਲ ਤੇ ਉਸ ਦੇ ਪੁੱਤਰ ਭਰਤ ਮਿੱਤਲ ਤੇ ਪ੍ਰਤੀਕ ਮਿੱਤਲ ਨੂੰ ਆਪਣੀ ਮੌਤ ਲਈ ਸਿੱਧਾ ਜ਼ਿੰਮੇਵਾਰ ਠਹਿਰਾਇਆ ਹੈ।
ਦਵਿੰਦਰਪਾਲ ਨੱਤ ਨੇ ਵੀਡੀਓ ਵਿਚ ਬਿਲਡਰਾਂ ਉੱਤੇ 5 ਕਰੋੜ ਰੁਪਏ ਹੜੱਪਣ ਦਾ ਗੰਭੀਰ ਇਲਜ਼ਾਮ ਲਗਾਇਆ ਹੈ। ਉਸ ਨੇ ਇਹ ਵੀ ਕਿਹਾ ਕਿ ਬਿਲਡਰ ਉਸ ਦੇ ਪਰਿਵਾਰ ਨੂੰ ਲਗਾਤਾਰ ਤੰਗ ਪਰੇਸ਼ਾਨ ਕਰ ਰਹੇ ਸਨ ਤੇ ਇਨਸਾਫ਼ ਨਹੀਂ ਮਿਲ ਰਿਹਾ ਸੀ। ਉਸ ਨੇ ਆਪਣੇ ਪਰਿਵਾਰ ਲਈ ਇਨਸਾਫ਼ ਦੀ ਅਪੀਲ ਵੀ ਕੀਤੀ।
ਘਟਨਾ ਤੋਂ ਬਾਅਦ ਪੁਲਿਸ ਮੌਕੇ ਉੱਤੇ ਪਹੁੰਚੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਪੁਲਿਸ ਨੇ ਮ੍ਰਿਤਕ ਵੱਲੋਂ ਬਣਾਈ ਗਈ ਵੀਡੀਓ ਤੇ ਉਸ ਦੇ ਬਿਆਨ ਨੂੰ ਆਧਾਰ ਬਣਾ ਕੇ ਬਿੰਦਰਪਾਲ ਮਿੱਤਲ ਤੇ ਉਸ ਦੇ ਪੁੱਤਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਸ ਘਟਨਾ ਨੇ ਬਠਿੰਡਾ ਵਿਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ।
