ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਮਾਤਾ ਨਰਿੰਦਰ ਕੌਰ ਜੀ ਆਪਣੇ ਪਿੰਡ ਪਰਤੇ — ਦਰਸ਼ਨ ਕਰਨ ਲਈ ਪਹੁੰਚੇ ਸਰਬਜੀਤ ਸਿੰਘ MP

ਫਰੀਦਕੋਟ – ਸਿੱਖ ਕੌਮ ਦੇ ਮਹਾਨ ਯੋਧੇ ਸਿੰਘ ਸਾਹਿਬ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਮਾਤਾ ਮਾਤਾ ਨਰਿੰਦਰ ਕੌਰ ਜੀ ਜੋ ਕੁਝ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ, ਹੁਣ ਆਪਣੇ ਪਿੰਡ ਵਾਪਸ ਪਰਤੇ ਹਨ। ਮਾਤਾ ਜੀ ਦੀ ਉਮਰ 81 ਸਾਲ ਹੋ ਚੁੱਕੀ ਹੈ ਅਤੇ ਇਸ ਸਮੇਂ ਉਹਨਾਂ ਦੀ ਸਿਹਤ ਨਾਜ਼ੁਕ ਹੈ। ਉਹ ਨਾ ਚੱਲ ਫਿਰ ਸਕਦੇ ਹਨ ਅਤੇ ਨਾ ਹੀ ਬੋਲਣ ਦੇ ਯੋਗ ਹਨ।
ਸੰਗਤਾਂ ਨੇ ਦੱਸਿਆ ਕਿ ਮਾਤਾ ਜੀ ਆਪਣੇ ਪੁੱਤਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਘਰ ਵਾਪਸੀ ਦੀ ਉਡੀਕ ਕਰ ਰਹੇ ਹਨ ਤਾਂ ਜੋ ਉਹਨਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਵੇ। ਇਸ ਮੌਕੇ ਫਰੀਦਕੋਟ ਤੋਂ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਮਲੋਆ (ਸਪੁੱਤਰ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਜੀ) ਮਾਤਾ ਜੀ ਦੇ ਦਰਸ਼ਨ ਕਰਨ ਲਈ ਪਹੁੰਚੇ ਅਤੇ ਸਿਰ ਨਿਵਾ ਕੇ ਸ਼ਰਧਾ ਪ੍ਰਗਟਾਈ। ਉਹਨਾਂ ਨੇ ਕਿਹਾ, “ਸਿਰ ਝੁਕਦਾ ਹੈ ਮਾਤਾ ਜੀ ਅੱਗੇ ਅਤੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਅੱਗੇ, ਜਿਨ੍ਹਾਂ ਨੇ ਸਿੱਖ ਪੰਥ ਲਈ ਅਨਮੋਲ ਕੁਰਬਾਨੀ ਦਿੱਤੀ।”
ਹਵਾਰਾ ਕਲਾਂ ਅਤੇ ਨੇੜਲੇ ਪਿੰਡਾਂ ਵਿੱਚ ਮਾਤਾ ਜੀ ਦੇ ਪਰਤਣ ’ਤੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਵੱਡੀ ਗਿਣਤੀ ਵਿੱਚ ਸੰਗਤਾਂ ਮਾਤਾ ਜੀ ਦੇ ਦਰਸ਼ਨ ਕਰਨ ਲਈ ਪਹੁੰਚ ਰਹੀਆਂ ਹਨ ਅਤੇ ਅਰਦਾਸ ਕਰ ਰਹੀਆਂ ਹਨ ਕਿ ਵਾਹਿਗੁਰੂ ਜੀ ਮਾਤਾ ਜੀ ਨੂੰ ਚੜ੍ਹਦੀਕਲਾ ਬਖ਼ਸ਼ਣ ਅਤੇ ਜਲਦ ਤੋਂ ਜਲਦ ਸਿੰਘ ਸਾਹਿਬ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਆਪਣੀ ਮਾਤਾ ਨਾਲ ਮਿਲਾਪ ਕਰਵਾਉਣ।
ਸਮੁੱਚੀ ਸਿੱਖ ਕੌਮ ਅੱਜ ਵੀ ਮਾਣ ਕਰਦੀ ਹੈ ਉਸ ਮਾਂ ਉੱਤੇ ਜਿਸ ਨੇ ਇਕ ਸੂਰਬੀਰ ਯੋਧੇ ਨੂੰ ਜਨਮ ਦਿੱਤਾ।
ਰਾਜ ਕਰੇਗਾ ਖਾਲਸਾ, ਪੰਥ ਕੀ ਜੀਤ!