ਮੌਂਟਰੀਆਲ ’ਚ ਭਾਈ ਪਿੰਦਰਪਾਲ ਸਿੰਘ ਦਾ ਗੋਲਡ ਮੈਡਲ ਨਾਲ ਸਨਮਾਨ: ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਤਿੰਨ ਰੋਜ਼ਾ ਕਥਾ ’ਚ ਹਜ਼ਾਰਾਂ ਸੰਗਤ ਨੇ ਲਿਆ ਲਾਹਾ

ਮੌਂਟਰੀਆਲ, 28 ਅਗਸਤ 2025 ਪੰਥ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਵੱਲੋ ਕਨੇਡਾ ਦੇ ਮੌਂਟਰੀਆਲ ਸਹਿਰ ਵਿੱਚ ਤਿੰਨ ਰੋਜਾ ਕਥਾ ਦੀ ਹਾਜ਼ਰੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਪਾਰਕ ਹਡਸਨ ਵਿਖੇ ਭਰੀ ਗਈ। ਤਿੰਨ ਦਿਨ ਚਲੇ ਪ੍ਰੋਗਰਾਮ ਵਿਚ ਹਜਾਰਾਂ ਦੀ ਗਿਣਤੀ ਵਿੱਚ ਸੰਗਤਾ ਨੇ ਕਥਾ ਦਾ ਲਾਹਾ ਲਿਆ । ਕਥਾ ਦੌਰਾਨ ਭਾਈ ਪਿੰਦਰਪਾਲ ਸਿੰਘ ਨੇ ਹਰ ਸਿੱਖ ਨੂੰ ਗੁਰੂ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ । ਜਿਕਰਯੋਗ ਹੈ ਕਿ ਤਿੰਨ ਦਿਨ ਸੰਗਤਾ ਦਾ ਠਾਠਾਂ ਮਾਰਦਾ ਇਕੱਠ ਮੌਂਟਰੀਆਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਵੇਖਣ ਨੂੰ ਮਿਲਿਆ ਸੀ । ਇਸ ਮੌਕੇ ਸ਼ਾਨੇ ਪੰਜਾਬ ਐਸੋਸੀਏਸ਼ਨ ਵੱਲੋ ਭਾਈ ਪਿੰਦਰਪਾਲ ਸਿੰਘ ਦਾ ਗੋਲਡ ਮੈਡਲ ਨਾਲ ਵਿਸੇਸ਼ ਤੋਰ ਤੇ ਸਨਮਾਨ ਕੀਤਾ ਗਿਆ। ਭਾਈ ਪਿੰਦਰਪਾਲ ਸਿੰਘ ਦੇ ਮੌਂਟਰੀਆਲ ਪਹੁੰਚਣ ਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਭਾਊ, ਸਟੇਜ ਸੈਕਟਰੀ ਗੁਰਅਮਰੀਕ ਸਿੰਘ, ਅਵਤਾਰ ਸਿੰਘ, ਜਰਨਲ ਸਕੱਤਰ ਜਸਵਿੰਦਰ ਸਿੰਘ, ਬਲਰਾਜ ਸਿੰਘ, ਕਮਲਜੀਤ ਸਿੰਘ, ਗੁਰਮੁੱਖ ਸਿੰਘ, ਮਨਜੀਤ ਸਿੰਘ ਗਿੱਲ ਤੇ ਸਾਨੇ ਪੰਜਾਬ ਦੇ ਨਰਿੰਦਰ ਸਿੰਘ ਮਿਨਹਾਸ, ਜਤਿੰਦਰ ਸਿੰਘ ਮੁਲਤਾਨੀ, ਸਰਬਜੀਤ ਸਿੰਘ ਮਿਨਹਾਸ, ਹਰਦੀਪ ਸਿੰਘ ਬਾਈ ਵੱਲੋ ਭਾਈ ਪਿੰਦਰਪਾਲ ਸਿੰਘ ਦਾ ਧੰਨਵਾਦ ਕੀਤਾ ਗਿਆ ਤੇ ਅੱਗੇ ਵੀ ਸੰਗਤਾਂ ਨੂੰ ਕਥਾ ਦੁਆਰਾ ਨਿਹਾਲ ਕਰਣ ਲਈ ਬੇਨਤੀ ਕੀਤੀ ਗਈ ।