Big fraud of Rs 2,65,00,000 in Punjab! The whole case will surprise you
ਪੰਜਾਬ ‘ਚ 2,65,00,000 ਰੁਪਏ ਦੀ ਵੱਡੀ ਠੱਗੀ! ਹੈਰਾਨ ਕਰੇਗਾ ਪੂਰਾ ਮਾਮਲਾ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਜ਼ਮੀਨ ਦਾ ਸੌਦਾ ਕਰ ਕੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਆਲਮਗੀਰ ਵਿਚ ਮਲੇਰਕੋਟਲਾ ਰੋਡ ‘ਤੇ ਸਥਿਤ ਕਰੋੜਾਂ ਰੁਪਏ ਦੀ ਜ਼ਮੀਨ ਦਾ ਸੌਦਾ ਤੈਅ ਕਰ ਕੇ ਬਿਆਨੇ ਅਤੇ ਵਾਧੂ ਰਕਮ ਵਜੋਂ ਕੁੱਲ 2 ਕਰੋੜ 65 ਲੱਖ ਰੁਪਏ ਹੜੱਪਣ ਦੇ ਬਾਵਜੂਦ ਮੁਲਜ਼ਮ ਨੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਲਸ ਨੂੰ ਦਿੱਤੀ ਸ਼ਿਕਾਇਤ ਦੀ ਗੰਭੀਰ ਜਾਂਚ ਤੋਂ ਬਾਅਦ ਪੁਲਸ ਨੇ ਮੁਲਜ਼ਮ ਐੱਨ.ਆਰ.ਆਈ. ਜਸਵੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਸ਼ਿਕਾਇਤਕਰਤਾ ਵਿਕ੍ਰਾਂਤ ਛਾਬੜਾ ਨੇ ਦੱਸਿਆ ਕਿ ਮੁਲਜ਼ਮ ਜਸਵੀਰ ਸਿੰਘ ਨੇ ਪਿੰਡ ਆਲਮਗੀਰ, ਮਲੇਰਕੋਟਲਾ ਰੋਡ ਵਿਖੇ ਸਥਿਤ ਆਪਣੀ 10 ਕਨਾਲ 19 ਮਰਲੇ ਜ਼ਮੀਨ ਦਾ ਸੌਦਾ ਉਸ ਨਾਲ ਤੈਅ ਕੀਤਾ ਸੀ। ਸੌਦੇ ਦੀਆਂ ਸ਼ਰਤਾਂ ਤਹਿਤ ਜ਼ਮੀਨ ਦੀ ਪੂਰੀ ਗੱਲਬਾਤ ਤੈਅ ਹੋਣ ਤੋਂ ਬਾਅਦ ਕਾਗਜ਼ੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਦਾ ਤੈਅ ਹੋਣ ਤੋਂ ਬਾਅਦ ਮੁਲਜ਼ਮ ਨੇ ਉਸ ਕੋਲੋਂ ਬਿਆਨੇ ਵਜੋਂ 2 ਕਰੋੜ 50 ਲੱਖ ਰੁਪਏ ਹਾਸਲ ਕਰ ਲਏ। ਇਸ ਤੋਂ ਕੁਝ ਸਮੇਂ ਬਾਅਦ ਮੁਲਜ਼ਮ ਨੇ ਲੋੜ ਦਾ ਹਵਾਲਾ ਦੇ ਕੇ 15 ਲੱਖ ਰੁਪਏ ਹੋਰ ਲੈ ਲਏ। ਇਸ ਤਰ੍ਹਾਂ ਮੁਲਜ਼ਮ ਨੇ ਜ਼ਮੀਨ ਦੇ ਨਾਮ ”ਤੇ ਕੁੱਲ 2 ਕਰੋੜ 65 ਲੱਖ ਰੁਪਏ ਦੀ ਭਾਰੀ-ਭਰਕਮ ਰਕਮ ਵਸੂਲ ਕਰ ਲਈ। ਕਿਨ ਜਦੋਂ ਜ਼ਮੀਨ ਦੀ ਰਜਿਸਟਰੀ ਕਰਵਾਉਣ ਦਾ ਸਮਾਂ ਆਇਆ ਤਾਂ ਮੁਲਜ਼ਮ ਟਾਲ-ਮਟੋਲ ਕਰਨ ਲੱਗਾ ਅਤੇ ਤੈਅ ਤਾਰੀਖ਼ ‘ਤੇ ਰਜਿਸਟਰੀ ਕਰਵਾਉਣ ਤੋਂ ਮੁੱਕਰ ਗਿਆ। ਜਦੋਂ ਸ਼ਿਕਾਇਤਕਰਤਾ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮ ਨੇ ਰਕਮ ਮੋੜਨ ਤੋਂ ਵੀ ਸਾਫ਼ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਪੀੜਤ ਨੇ ਇਸ ਸਬੰਧੀ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ। ਉੱਚ ਅਧਿਕਾਰੀਆਂ ਦੀ ਜਾਂਚ ਤੋਂ ਬਾਅਦ ਮੁਲਜ਼ਮ ਐੱਨ.ਆਰ.ਆਈ. ਜਸਵੀਰ ਸਿੰਘ ਨੂੰ ਨਾਮਜ਼ਦ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

