ਅੰਤਰਿੰਗ ਕਮੇਟੀ ਨਾਲ ਮੁਲਾਕਾਤ ਮਗਰੋਂ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ

ਅੰਤਰਿੰਗ ਕਮੇਟੀ ਨਾਲ ਹੋਈ ਮੁਲਾਕਾਤ ਤੋਂ ਬਾਅਦ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, “ਮੈਂ ਸੋਚਦਾ ਸੀ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਪੂਰੇ ਵਿਸ਼ਵ ਵਿੱਚ ਵੱਸਦੇ ਸਿੱਖਾਂ ‘ਤੇ ਲਾਗੂ ਹੁੰਦਾ ਹੈ, ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਹੁਕਮ ਸਿਰਫ਼ ਅਕਾਲ ਤਖਤ ਸਾਹਿਬ ਦੀ ਚਾਰ ਦੀਵਾਰੀ ਤੱਕ ਹੀ ਰਹਿ ਜਾਂਦਾ ਹੈ।”
ਇਹ ਗੱਲ ਕੱਲ੍ਹ ਦੀ ਮੁਲਾਕਾਤ ਤੋਂ ਬਾਅਦ ਸਾਹਮਣੇ ਆਈ ।ਸਿੱਖ ਸੰਸਾਰ ਵਿੱਚ ਗਹਿਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਅਕਾਲ ਤਖ਼ਤ ਸਾਹਿਬ ਨੂੰ ਸਿੱਖ ਪੰਥ ਦਾ ਸਰਵੋਚ ਅਧਿਕਾਰਤ ਥਾਪਿਆ ਗਿਆ ਸੀ। ਹੁਣ, ਜਥੇਦਾਰ ਰਘਬੀਰ ਸਿੰਘ ਦੇ ਬਿਆਨ ਨੇ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਅਕਾਲ ਤਖ਼ਤ ਦੀ ਅਧਿਕਾਰਤਾ ਸ਼੍ਰੋਮਣੀ ਕਮੇਟੀ ਦੀ ਹੱਦ ਤੱਕ ਹੀ ਸੀਮਿਤ ਹੋ ਗਈ ਹੈ?