‘Cockroach’ remark was only for those with fake law degrees, not for all youth: CJI
‘ਕਾਕਰੋਚ’ ਵਾਲੀ ਟਿੱਪਣੀ ਸਿਰਫ਼ ਫਰਜ਼ੀ ਲਾਅ ਡਿਗਰੀ ਵਾਲਿਆਂ ਲਈ ਸੀ, ਸਾਰੇ ਨੌਜਵਾਨਾਂ ਲਈ ਨਹੀਂ: CJI
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਭਾਰਤ ਦੇ ਚੀਫ਼ ਜਸਟਿਸ (CJI) ਸੂਰੀਆਕਾਂਤ ਨੇ ਸ਼ੁੱਕਰਵਾਰ ਨੂੰ ਮੁੜ ਦੋਹਰਾਇਆ ਕਿ ਇਸ ਸਾਲ ਮਈ ‘ਚ ਸੁਪਰੀਮ ਕੋਰਟ ‘ਚ ਸੁਣਵਾਈ ਦੌਰਾਨ ਕਾਕਰੋਚ ਬਾਰੇ ਉਨ੍ਹਾਂ ਦੀ ਟਿੱਪਣੀ ਸਿਰਫ਼ ਉਨ੍ਹਾਂ ਲੋਕਾਂ ਲਈ ਸੀ, ਜਿਨ੍ਹਾਂ ਨੇ ਫਰਜ਼ੀ ਡਿਗਰੀ ਦਾ ਇਸਤੇਮਾਲ ਕਰ ਕੇ ਵਕਾਲਤ ਦੇ ਪੇਸ਼ੇ ‘ਚ ਐਂਟਰੀ ਕੀਤੀ ਸੀ, ਨਾ ਕਿ ਉਨ੍ਹਾਂ ਸਾਰੇ ਨੌਜਵਾਨਾਂ ਲਈ ਜਿਨ੍ਹਾਂ ਦਾ ਉਹ ਬਹੁਤ ਸਨਮਾਨ ਕਰਦੇ ਹਨ। ਸੀਜੇਆਈ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਫਰਜ਼ੀ ਲਾਅ ਡਿਗਰੀ ਧਾਰਕਾਂ ਦਾ ਮੁੱਦਾ ਪਹਿਲੀ ਵਾਰ ਕਾਊਂਸਿਲ ਆਫ਼ ਇੰਡੀਆ ਨੇ ਚੁੱਕਿਆ ਸੀ ਅਤੇ ਇਸੇ ਸੰਦਰਭ ‘ਚ ਉਨ੍ਹਾਂ ਨੇ ਉਹ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਕਿਹਾ,”ਇਹ ਉਨ੍ਹਾਂ ਵਕੀਲਾਂ ਬਾਰੇ ਸੀ, ਜੋ ਜ਼ਿਆਦਾਤਰ ਫਰਜ਼ੀ ਡਿਗਰੀ ਦੇ ਆਧਾਰ ‘ਤੇ ਪਿਛਲੇ ਦਰਵਾਜ਼ੇ ਤੋਂ ਇਸੇ ਪੇਸ਼ੇ ‘ਚ ਆਏ ਹਨ। ਮੁੱਦਾ ਫਰਜ਼ੀ ਲਾਅ ਡਿਗਰੀ ਅਤੇ ਸਿਸਟਮ ਨੂੰ ਸਾਫ਼ ਬਣਾਉਣ ਦਾ ਸੀ। ਮੈਂ ਉਸੇ ਸੰਦਰਭ ‘ਚ ਟਿੱਪਣੀ ਕੀਤੀ ਸੀ। ਸੀਜੇਆਈ ਨੇ ਕਿਹਾ,”ਜਦੋਂ ਉਹ ਯਾਤਰਾ ਕਰਦੇ ਹਨ ਤਾਂ ਕਈ ਨੌਜਵਾਨ ਉਨ੍ਹਾਂ ਨੂੰ ਮਿਲਣ ਆਉਂਦੇ ਹਨ। ਮੈਨੂੰ ਦੇਸ਼ ਦੇ ਨੌਜਵਾਨਾਂ ਤੋਂ ਹੀ ਤਾਕਤ ਮਿਲਦੀ ਹੈ।” ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਦਰਵਾਜ਼ੇ ਹਰ ਨਾਗਰਿਕ ਲਈ ਹਮੇਸ਼ਾ ਖੁੱਲ੍ਹੇ ਹਨ ਅਤੇ ਸੰਵਿਧਾਨਕ ਸਿਧਾਂਤਾਂ ਜਾਂ ਦੇਸ਼ ਦੇ ਕਾਨੂੰਨ ਦੇ ਅਧੀਨ ਜੋ ਵੀ ਸੰਭਵ ਹੋਵੇਗਾ, ਉਸ ਰਾਹੀਂ ਸ਼ਿਕਾਇਤਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ,”ਜੇਕਰ ਦੇਸ਼ ਦੇ ਨੌਜਵਾਨਾਂ ਦੀ ਕੋਈ ਸ਼ਿਕਾਇਤ ਹੈ, ਜਿਸ ਦਾ ਹੱਲ ਉਹ ਨਿਆਂਇਕ ਮੰਚ ਰਾਹੀਂ ਚਾਹੁੰਦੇ ਹਨ ਤਾਂ ਸੁਪਰੀਮ ਕੋਰਟ ਦੇ ਦਰਵਾਜ਼ੇ ਉਨ੍ਹਾਂ ਲਈ ਖੁੱਲ੍ਹੇ ਹਨ।” ਦੱਸਣਯੋਗ ਹੈ ਕਿ 15 ਮਈ ਨੂੰ ਸੀਜੇਆਈ ਦੀ ਉਸ ਟਿੱਪਣੀ ‘ਤੇ ਕਾਫ਼ੀ ਹੰਗਾਮਾ ਹੋਇਆ ਸੀ, ਜਿਸ ‘ਚ ਉਨ੍ਹਾਂ ਨੇ ਵਕਾਲਤ ਕਰਨ ਵਾਲੇ ਬੇਰੁਜ਼ਗਾਰ ਨੌਜਵਾਨਾਂ ਦੀ ਤੁਲਨਾ ਕਾਕਰੋਚ ਨਾਲ ਕੀਤੀ ਸੀ। ਇਸ ਹੰਗਾਮੇ ਮਗਰੋਂ ‘ਕਾਕਰੋਚ ਜਨਤਾ ਪਾਰਟੀ’ (CJP) ਦਾ ਗਠਨ ਹੋਇਆ ਅਤੇ ਕਈ ਲੋਕਾਂ ਨੇ ਉਨ੍ਹਾਂ ਦੀ ਗੱਲ ਦਾ ਵੱਖਰਾ ਮਤਲਬ ਕੱਢਿਆ।

