Damdami Taksal Issues Stern Reprimand to Simranjit Mann

ਦਮਦਮੀ ਟਕਸਾਲ ਵੱਲੋਂ ਸਿਮਰਨਜੀਤ ਮਾਨ ਨੂੰ ਸਖ਼ਤ ਤਾੜਣਾ ਕੀਤਾ

ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਜਥੇਦਾਰ ਭਾਈ ਸੁਖਦੇਵ ਸਿੰਘ ਨੇ ਏਜੰਸੀਆਂ ਦੀ ਪੈਦਾਇਸ਼ ਅਤੇ ਅਖੌਤੀ ਖਾਲਿਸਤਾਨੀ ਸਿਮਰਨਜੀਤ ਸਿੰਘ ਮਾਨ ਨੂੰ ਸਖਤ ਤਾੜਨਾ ਕਰਦੇ ਹੋਏ ਕਿਹਾ ਕਿ ਸਾਨੂੰ ਮਰਿਆਦਾ ਦਾ ਪਾਠ ਪੜਾਉਣ ਤੋਂ ਪਹਿਲਾਂ ਮਾਨ ਇਹ ਦੱਸੇ ਕਿ ਪਿਛਲੇ 25 ਸਾਲ ਤੋਂ ਪੰਥ ਪ੍ਰਵਾਣਿਤ ਜਥੇਦਾਰਾਂ ਦੇ ਸੰਦੇਸ਼ ਦੇਣ ਦਾ ਵਿਰੋਧ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੁੱਲੜਬਾਜੀ ਕਰਨ ਦੀ ਸ਼ਰਾਰਤ ਮਾਨ ਕਿਸ ਏਜੰਸੀ ਦੀ ਸ਼ਹਿ ਤੇ ਕਰਦਾ ਆ ਰਿਹਾ ਹੈ ਪਹਿਲਾਂ ਉਹ ਉਸਦੀ ਭੁੱਲ ਬਖਸ਼ਾਏ ਅਤੇ ਫਿਰ ਸਾਨੂੰ ਮਰਿਯਾਦਾ ਦਾ ਪਾਠ ਪੜਾਵੇ । ਮਾਨ ਸ੍ਰੀ ਅਕਾਲ ਤਖਤ ਸਾਹਿਬ ਅਤੇ ਜੂਨ 1984 ਦੇ ਸ਼ਹੀਦੀ ਸਮਾਗਮਾਂ ਦਾ ਘੋਰ ਦੋਖੀ ਹੈ ਪਹਿਲਾ ਮਾਨ ਇਹ ਦੱਸੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਦੇ 400 ਸਾਲਾ ਸਮਾਗਮ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸਿੱਖਾਂ ਦੀਆਂ ਦਸਤਾਰਾਂ ਲੁਹਾਈਆਂ ਅਤੇ ਪੰਥ ਦੇ ਸਮਾਗਮ ਨੂੰ ਏਜੰਸੀਆਂ ਦੀ ਸ਼ਹਿ ਤੇ ਤਾਰ ਪੀਡੋ ਕੀਤਾ ।
ਪਹਿਲਾ ਮਾਨ ਨੇ ਆਪ ਹੀ ਸਰਬੱਤ ਖਾਲਸਾ ਸਦ ਕੇ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਜੋ ਪੰਥ ਵਾਸਤੇ ਲੰਮੇ ਸਮੇਂ ਤੋਂ ਜੇਲ ਕੱਟ ਰਹੇ ਹਨ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਤੇ ਭਾਈ ਧਿਆਨ ਸਿੰਘ ਮੰਡ ਨੂੰ ਕਾਰਜਕਾਰੀ ਜਥੇਦਾਰ ਥਾਪਿਆ ਸੀ ਅੱਜ ਮਾਨ ਭਾਈ ਹਵਾਰੇ ਅਤੇ ਭਾਈ ਮੰਡ ਨਾਲ ਗਦਾਰੀ ਕਰਕੇ ਉਹਨਾਂ ਦੀ ਜਥੇਦਾਰੀ ਕਿਸ ਮੁੱਲ ਵਿੱਚ ਗੜਗੱਜ ਨੂੰ ਵੇਚ ਰਿਹਾ ਹੈ।
2016 ਦੀ ਦਿਵਾਲੀ ਸਮੇਂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸੰਦੇਸ਼ ਦੇ ਰਹੇ ਸਨ ਤਾਂ ਮਾਨ ਨੇ ਆਪਣੇ ਸ਼ਰਾਰਤੀ ਗੁੰਡਿਆਂ ਨੂੰ ਨਾਲ ਲੈ ਕੇ ਦਰਸ਼ਨੀ ਡਿਓੜੀ ਤੇ ਚੜ ਕੇ ਤੋਸ਼ੇ ਖਾਨੇ ਅਤੇ ਦਰਸ਼ਨੀ ਦੇ ਦਰਵਾਜੇ ਤੇ ਕਿਰਪਾਨਾ ਮਾਰੀਆਂ ਸਨ। ਮਾਨ ਨੂੰ ਇਹ ਜਵਾਬ ਦੇਣਾ ਚਾਹੀਦਾ ਹੈ ਕਿ ਇਸ ਕਾਰਵਾਈ ਲਈ ਏਜੰਸੀਆਂ ਨੇ ਉਸ ਨੂੰ ਕਿਸ ਮੁੱਲ ਵਿੱਚ ਖਰੀਦਿਆ ਸੀ ਮਾਨ ਜੋ ਕਿ ਆਪਣੇ ਗਦਾਰ ਨਾਨੇ ਅਰੂੜ ਸਿੰਘ ਜਿਸ ਦਾ ਖੂਨ ਇਹ ਆਪਣੀਆਂ ਰਗਾਂ ਵਿੱਚ ਲਈ ਬੈਠਾ ਹੈ ਉਸ ਖੂਨ ਦਾ ਕਰਜ ਉਤਾਰਦੇ ਹੋਏ ਇਸ ਨੇ ਫਰੀਦਕੋਟ ਦੇ ਐਸਐਸਪੀ ਦੇ ਕਾਰਜਕਾਲ ਸਮੇਂ ਮੱਤੇ ਦੀ ਸਰਾਂ ਵਿਖੇ ਗੁਰਦੁਆਰਾ ਸਾਹਿਬ ਤੇ ਗੋਲੀਆਂ ਚਲਵਾਈਆਂ ਅਤੇ ਚਾਰ ਨਿਹੰਗ ਸਿੰਘਾਂ ਨੂੰ ਗੋਲੀਆਂ ਨਾਲ ਸ਼ਹੀਦ ਕੀਤਾ। ਪਰ ਅੱਜ ਤੱਕ ਇਸ ਸ਼ਰਾਰਤੀ ਅਨਸਰ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣੇ ਗੁਨਾਹਾਂ ਦੀ ਭੁੱਲ ਨਹੀਂ ਬਖਸ਼ਾਈ ਸਗੋਂ ਸਦਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੰਗਾਰਿਆ ਹੈ ਘੋਰ ਬੇਅਦਬੀ ਕੀਤੀ ਸਿੱਖਾਂ ਦੀਆਂ ਦਸਤਾਰਾਂ ਲੁਹਾਈਆਂ ਹੁੜਦੰਗ ਮਚਾਇਆ ਕੋਈ ਵੀ ਸ਼ਹੀਦੀ ਸਮਾਗਮ ਅੱਜ ਤੱਕ ਸ਼ਾਂਤੀ ਨਾਲ ਨਹੀਂ ਹੋਣ ਦਿੱਤਾ ਅੱਜ ਵੀ ਇਹ ਇਨਸਾਨ ਪੰਥ ਤੋਂ ਨਕਾਰੇ ਹੋਏ ਜਥੇਦਾਰ ਨੂੰ ਸਿੱਖ ਕੌਮ ਦੇ ਸਿਰ ਤੇ ਮੜਨ ਦਾ ਯਤਨ ਕਰ ਰਿਹਾ ਹੈ।