“New Sound System Installed at Sri Darbar Sahib Parikarma, Langar Hall & Darshani Deori”
“ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ, ਲੰਗਰ ਹਾਲ ਤੇ ਦਰਸ਼ਨੀ ਡਿਊੜੀ ਵਿਚ ਲੱਗਿਆ ਨਵਾਂ ਸਾਊਂਡ ਸਿਸਟਮ”

9 ਅਪ੍ਰੈਲ 2026 ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ, ਲੰਗਰ ਹਾਲ ਤੇ ਦਰਸ਼ਨੀ ਡਿਊੜੀ ਵਿਚ ਲਗਾਏ ਗਏ ਆਧੁਨਿਕ ਸਾਊਂਡ ਸਿਸਟਮ ਦਾ ਉਦਘਾਟਨ ਕੀਤਾ ਹੈ। ਇਸ ਪ੍ਰੋਜੈਕਟ ਤਹਿਤ ਲਗਭਗ 130 ਨਵੇਂ ਉੱਚ ਗੁਣਵੱਤਾ ਵਾਲੇ ਸਪੀਕਰ ਲਗਾਏ ਗਏ ਹਨ।
ਪੂਰਾ ਪ੍ਰੋਜੈਕਟ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਹੈ ਤੇ ਇਸ ਵਿਚ ਯੂ.ਕੇ. ਰਹਿੰਦੇ ਸਿੱਖ ਪਰਿਵਾਰਾਂ ਵੱਲੋਂ ਨਿਭਾਈ ਗਈ ਸੇਵਾ ਸ਼ਾਮਲ ਹੈ। ਐਡਵੋਕੇਟ ਧਾਮੀ ਨੇ ਇਸ ਸੇਵਾ ਲਈ ਯੂ.ਕੇ. ਵਾਸੀਆਂ ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਨਾਲ ਸ਼੍ਰੀ ਦਰਬਾਰ ਸਾਹਿਬ ਵਿਚ ਆਉਣ ਵਾਲੀ ਸੰਗਤ ਨੂੰ ਗੁਰਬਾਣੀ ਤੇ ਕੀਰਤਨ ਬਿਹਤਰ ਤਰੀਕੇ ਨਾਲ ਸੁਣਨ ਨੂੰ ਮਿਲੇਗਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਲਗਾਤਾਰ ਸ਼੍ਰੀ ਦਰਬਾਰ ਸਾਹਿਬ ਤੇ ਹੋਰ ਗੁਰਦੁਆਰਾ ਸਾਹਿਬਾਨ ਵਿਚ ਆਧੁਨਿਕ ਸਹੂਲਤਾਂ ਵਧਾਉਣ ਲਈ ਯਤਨਸ਼ੀਲ ਹੈ ਤੇ ਇਸ ਪ੍ਰੋਜੈਕਟ ਨਾਲ ਇੱਕ ਹੋਰ ਮਹੱਤਵਪੂਰਨ ਕਦਮ ਉਠਾਇਆ ਗਿਆ ਹੈ। ਉਦਘਾਟਨ ਮੌਕੇ SGPC ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
