
“ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਜੀ ਧਾਮੀ ਹੁਣਾ ਨੇ ਆਪਣੀ ਜਿੰਮੇਵਾਰੀ ਤੋਂ ਭੱਜਦਿਆਂ ਅਸਤੀਫਾ ਦਿੱਤਾ। ਇਨ੍ਹਾਂ ਨੂੰ ਸੱਤ ਮੈਂਬਰੀ ਕਮੇਟੀ ਦੇ ਅਹੁਦੇਦਾਰ ਹੁੰਦਿਆਂ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਸੀ। ਇਹ ਅਸਤੀਫਾ ਵੀ ਬਾਦਲ ਕਿਯਾ ਦੇ ਪਾਲੇ ਵਿੱਚ ਜਾ ਡਿੱਗਾ। ਇਸ ਨਾਲ ਨੈਤਿਕਤਾ ਦਾ ਮਜ਼ਾਕ ਹੀ ਬਣਿਆ, ਕੋਈ ਸਿਆਣਪ ਵਾਲਾ ਫੈਸਲਾ ਨਹੀਂ ਸੀ। ਜਿਸ ਕਾਰਨ ਉਨ੍ਹਾਂ ਨੂੰ ਲੱਗਾ ਕਿ ਜਥੇਦਾਰ ਸਾਬ ਦੇ ਬਿਆਨ ਦੀ ਆਖਰੀ ਲਾਈਨ ਦੇ ਅਧਾਰ ‘ਤੇ ਅਸਤੀਫਾ ਦਿੱਤਾ। ਜੇਕਰ ਉਨ੍ਹਾਂ ਨੇ ਜਥੇਦਾਰ ਹਰਪ੍ਰੀਤ ਸਿੰਘ ਜੀ ਦੀ ਬਹਾਲੀ ਕਰਕੇ ਅਸਤੀਫਾ ਦਿੱਤਾ ਹੁੰਦਾ ਤਾਂ ਕੋਈ ਚੱਜ ਬਣਦਾ, ਔਖੇ ਸਮੇਂ ਮਰਦਾਂ ਵਾਂਗ ਖੜ੍ਹ ਜਾਂਦਾ। ਜੇਕਰ ਇਹੀ ਕੰਮ ਕਰਨਾ ਸੀ ਤਾਂ ਪਹਿਲਾਂ ਵੀ ਕਰ ਸਕਦੇ ਸੀ ਕਿ ਅਸੀਂ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਨਹੀਂ ਕਰਨੀ ਅਤੇ ਜੋ ਹੁਕਮਨਾਮੇ ਸੀ, ਉਨ੍ਹਾਂ ਨੂੰ ਲਾਗੂ ਕਰਵਾਉਂਦੇ।”