Eight Key Leaders of Shiromani Akali Dal (Badal) Resign from Posts, Express Solidarity with Karnail Singh Peer Mohammad’s Decision

ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਅੱਠ ਪ੍ਰਮੁੱਖ ਆਗੂਆਂ ਨੇ ਅਹੁਦਿਆਂ ਤੋਂ ਦਿੱਤਾ ਅਸਤੀਫਾ, ਕਰਨੈਲ ਸਿੰਘ ਪੀਰ ਮੁਹੰਮਦ ਦੇ ਫੈਸਲੇ ਨਾਲ ਪ੍ਰਗਟਾਈ ਸਹਿਮਤੀ

ਮੱਖੂ 8 ਅਪ੍ਰੈਲ —-ਸ੍ਰੌਮਣੀ ਅਕਾਲੀ ਦਲ ਦੇ ਰਾਜਸੀ ਮਾਮਲਿਆ ਦੀ ਕਮੇਟੀ ਦੇ ਮੈਬਰ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਜਗੂਰਪ ਸਿੰਘ ਚੀਮਾ , ਰਾਜਸੀ ਮਾਮਲਿਆ ਦੇ ਮੈਬਰ ਸ੍ ਬਲਬੀਰ ਸਿੰਘ ਕੁਠਾਲਾ , , ਦੋ ਸਲਾਹਕਾਰਾ ਡਾਕਟਰ ਕਾਰਜ ਸਿੰਘ ਧਰਮਸਿੰਘ ਵਾਲਾ ਅਤੇ ਸ੍ ਗੁਰਮੁੱਖ ਸਿੰਘ ਸੰਧੂ, ਵਰਕਿੰਗ ਕਮੇਟੀ ਮੈਬਰ ਗਗਨਦੀਪ ਸਿੰਘ ਰਿਆੜ ਅਤੇ ਜਾਇੰਟ ਸਕੱਤਰ ਸੁਖਵਿੰਦਰ ਸਿੰਘ ਦੀਨਾਨਗਰ ਅਤੇ ਰਾਜਸੀ ਮਾਮਲਿਆ ਬਾਰੇ ਕਮੇਟੀ ਦੇ ਮੈਬਰਾ ਗੁਰਸਰਨ ਸਿੰਘ ਸੰਧੂ ਅਤੇ ਅਰਵਿੰਦਰ ਸਿੰਘ ਮਿੰਟੂ ਪਟਿਆਲਾ ਨੇ ਆਪਣੇ ਅਹੁਦਿਆ ਤੋ ਅਸਤੀਫਾ ਦਿੰਦਿਆ ਐਲਾਨ ਕੀਤਾ ਹੈ ਕਿ ਪਾਰਟੀ ਦੇ ਐਕਟਿੰਗ ਪ੍ਰਧਾਨ ਸ੍ ਬਲਵਿੰਦਰ ਸਿੰਘ ਭੂੰਦੜ ਸਾਡੇ ਅਸਤੀਫੇ ਤੁਰੰਤ ਪ੍ਰਵਾਨ ਕਰਨ । ਉਹਨਾਂ ਅਸਤੀਫੇ ਦਾ ਮੁੱਖ ਕਾਰਣ ਦੱਸਦਿਆ ਕਿਹਾ ਕਿ ਪਾਰਟੀ ਨੇ ਕਦੇ ਵੀ ਸਾਡੀ ਸਲਾਹ ਨਹੀ ਲਈ ਸਲਾਹਕਾਰ ਅਸੀ ਹਾ ਪਰ ਪਾਰਟੀ ਸਲਾਹਾ ਦਿੱਲੀ ਬੈਠੇ ਸਿੱਖ ਕਾਰਗਰਸੀਆ ਤੋ ਲੈਦੀ ਹੈ । ਦੋਹਾ ਅਕਾਲੀ ਨੇਤਾਵਾਂ ਨੇ ਪਾਰਟੀ ਦੇ ਇੱਕ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਉਪਰ ਗੰਭੀਰ ਦੋਸ਼ ਲਗਾਉਦਿਆ ਕਿਹਾ ਹੈ ਕਿ ਇਸ ਸਖਸ ਨੇ ਪਾਰਟੀ ਦੀਆ ਜੜਾ ਵਿੱਚ ਤੇਲ ਦੇ ਦਿੱਤਾ ਹੈ ਜਿਸ ਕਰਕੇ ਸ੍ਰੌਮਣੀ ਅਕਾਲੀ ਦਲ ਨੂੰ ਬੇਹੱਦ ਨੁਕਸਾਨ ਹੋਇਆ ਹੈ ਤੇ ਹੋ ਰਿਹਾ ਹੈ । ਸ੍ਰ ਜਗਰੂਪ ਸਿੰਘ ਚੀਮਾ , ਡਾਕਟਰ ਕਾਰਜ ਸਿੰਘ ਧਰਮਸਿੰਘ ਵਾਲਾ ਅਤੇ ਸ੍ ਗੁਰਮੁੱਖ ਸਿੰਘ ਸੰਧੂ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਸ੍ ਕਰਨੈਲ ਸਿੰਘ ਪੀਰਮੁਹੰਮਦ ਵੱਲੋ ਪਾਰਟੀ ਦੇ ਬੁਲਾਰੇ ਅਤੇ ਜਰਨਲ ਸਕੱਤਰ ਦੇ ਅਹੁਦਿਆ ਤੋ ਦਿੱਤੇ ਅਸਤੀਫੇ ਨਾਲ ਪੂਰਨ ਸਹਿਮਤੀ ਪ੍ਰਗਟਾਈ ਤੇ ਕਿਹਾ ਕਿ ਪਾਰਟੀ ਦੇ ਸਾਬਕਾ ਪ੍ਰਧਾਨ ਸ੍ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਗਲਤ ਸਲਾਹਕਾਰਾ ਤੋ ਬਚਣ ਦੀ ਬੇਹੱਦ ਲੋੜ ਹੈ ਨਹੀ ਤਾ ਇਹ ਲੋਕ ਉਹਨਾਂ ਦਾ ਰਾਜਨੀਤਕ ਖੇਤਰ ਵਿੱਚ ਪੂਰੀ ਤਰਾ ਭਵਿੱਖ ਬਰਬਾਦ ਕਰ ਦੇਣਗੇ । ਅਕਾਲੀ ਨੇਤਾਵਾ ਨੇ ਕਿਹਾ ਕਿ ਭਵਿੱਖ ਵਿੱਚ ਸ੍ ਕਰਨੈਲ ਸਿੰਘ ਪੀਰਮੁਹੰਮਦ ਜੋ ਵੀ ਫੈਸਲਾ ਪੰਥ ਪੰਜਾਬ ਅਤੇ ਪਾਰਟੀ ਦੇ ਭਵਿੱਖ ਵਿੱਚ ਲੈਣਗੇ ਅਸੀ ਉਹਨਾਂ ਦੀ ਅਗਵਾਈ ਵਿੱਚ ਪਹਿਲਾ ਦੀ ਤਰਾ ਤਨ ਮਨ ਧਨ ਨਾਲ ਪੂਰਨ ਸਹਿਯੋਗ ਕਰਾਗੇ । ਉਹਨਾਂ ਸ੍ਰੌਮਣੀ ਅਕਾਲੀ ਦਲ ਦੇ ਸਮੂਹ ਅਹੁਦੇਦਾਰਾ ਨੂੰ ਅਪੀਲ ਕੀਤੀ ਕਿ ਉਹ ਮੂਕ ਦਰਸ਼ਕ ਬਣਨ ਦੀ ਜਗਾ ਪਾਰਟੀ ਦੀ ਵਿਗੜਦੀ ਜਾ ਰਹੀ ਦਿਸਾ ਤੇ ਦਸਾ ਨੂੰ ਠੀਕ ਕਰਨ ਲਈ ਆਪਣੀ ਅਵਾਜ ਬੁਲੰਦ ਕਰਨ ।