- 2 ਦਸੰਬਰ ਨੂੰ ਲਏ ਗਏ ਫੈਸਲੇ ਲਾਗੂ ਕਰਨ ਅਤੇ 7 ਮੈਬਰੀ ਕਮੇਟੀ ਨੂੰ ਕੰਮ ਕਰਨ ਦੀ ਕੀਤੀ ਗਈ ਮੰਗ
- ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਵਿਚ ਵਿਦੇਸੀ ਸਿੱਖਾਂ ਨੂੰ ਵੀ ਸ਼ਾਮਿਲ ਕਰਨ ਦੀ ਕੀਤੀ ਗਈ ਅਪੀਲ
*ਸਿੱਖ ਆਗੂਆਂ ਨੇ ਸ੍ਰੀ ਆਕਾਲ ਤਖਤ ਸਾਹਿਬ ਜੀ ਤੋਂ ਜਾਰੀ ਹੋਣ ਵਾਲੇ ਹਰੇਕ ਆਦੇਸ਼ ਦਾ ਪਾਲਣ ਕਰਨ ਦਾ ਦਿੱਤਾ ਭਰੋਸਾ

2 ਦਸੰਬਰ ਨੂੰ ਲਏ ਗਏ ਫੈਸਲੇ ਲਾਗੂ ਕਰਨ ਅਤੇ 7 ਮੈਬਰੀ ਕਮੇਟੀ ਨੂੰ ਕੰਮ ਕਰਨ ਦੀ ਕੀਤੀ ਗਈ ਮੰਗ
ਬ੍ਰਮਿੰਘਮ, ਲੰਡਨ (ਇੰਗਲੈਂਡ),5 ਜਨਵਰੀ (ਰਘਵੀਰ ਸਿੰਘ ਅਵਾਜਿ ਕੌਮ ਬਿਊਰੋ )-ਕੁਝ ਦਿਨਾਂ ਲਈ ਇੰਗਲੈਂਡ ਨਿੱਜੀ ਪਰਿਵਾਰਿਕ ਫੇਰੀ ਤੇ ਆਏ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨਾਲ ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਅਤੇ ਵੱਖ ਵੱਖ ਗੁਰੂ ਘਰਾਂ ਦੇ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਵੈਸਟ ਬਰਾਮਵਿਚ ਦੇ ਪ੍ਰਧਾਨ ਭਾਈ ਦਿਆ ਸਿੰਘ ਦੇ ਗ੍ਰਹਿ ਵਿਖੇ ਵਿਸ਼ੇਸ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਚ ਸਿੱਖ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਇੰਗਲੈਂਡ ਦੇ ਸਿੱਖ ਆਗੂਆਂ ਨੇ 2 ਦਸੰਬਰ ਨੂੰ ਸਿੰਘ ਸਾਹਿਬਾਨ ਵੱਲੋਂ ਲਏ ਗਏ ਇਤਿਹਾਸਕ ਫੈਸਲਿਆਂ ਦੀ ਸ਼ਲਾਘਾ ਕਰਦਿਆਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਬੇਨਤੀ ਕੀਤੀ ਕਿ 2 ਦਸੰਬਰ ਨੂੰ ਲਏ ਗਏ ਫੈਸਲੇ ਲਾਗੂ ਕਰਵਾ ਕੇ ਬਣਾਈ ਗਈ 7 ਮੈਬਰੀ ਕਮੇਟੀ ਨੂੰ ਕੰਮ ਕਰਨ ਦਿੱਤਾ ਜਾਵੇ। ਜਿਸ ਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਹਾਜ਼ਿਰ ਸਿੱਖ ਆਗੂਆਂ ਨੂੰ ਯਕੀਨ ਦਿਵਾਉਂਦਿਆਂ ਕਿਹਾ ਕਿ 2 ਦਸੰਬਰ ਨੂੰ ਲਏ ਗਏ ਫੈਸਲੇ ਇਨਬਿੰਨ ਲਾਗੂ ਕੀਤੇ ਜਾਣਗੇ, ਅਤੇ ਬਣਾਈਂ ਗਈ 7 ਮੈਬਰੀ ਕਮੇਟੀ ਬਿਨਾਂ ਕਿਸੇ ਦਖ਼ਲ ਦੇ ਆਪਣਾ ਕੰਮ ਕਰੇਗੀ।

ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਵਿਚ ਵਿਦੇਸੀ ਸਿੱਖਾਂ ਨੂੰ ਵੀ ਸ਼ਾਮਿਲ ਕਰਨ ਦੀ ਕੀਤੀ ਗਈ ਅਪੀਲ
ਇਸ ਮੌਕੇ ਤੇ ਸਿੱਖ ਫੈਡਰੇਸ਼ਨ ਯੂ ਕੇ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਅਤੇ ਤੀਰ ਗਰੁੱਪ ਦੇ ਸਪੋਕਸਪਰਸਨ ਅਤੇ ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਲੈਸਟਰ ਦੇ ਸਾਬਕਾ ਪ੍ਰਧਾਨ ਸ ਰਾਜਮਨਵਿੰਦਰ ਸਿੰਘ ਰਾਜਾ ਕੰਗ ਨੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਬੇਨਤੀ ਕਰਦਿਆਂ ਕਿਹਾ ਕਿ ਸ਼੍ਰੀ ਆਕਾਲ ਤਖਤ ਸਾਹਿਬ ਜੀ ਤੋਂ ਲਏ ਜਾਣ ਵਾਲੇ ਫੈਸਲਿਆਂ ਮੌਕੇ ਵਿਦੇਸੀ ਸਿੱਖਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣ ਦੀ ਕਿਰਪਾਲਤਾ ਕੀਤੀ ਜਾਵੇ। ਉਕਤ ਆਗੂਆਂ ਨੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਯਕੀਨ ਦਿਵਾਉਂਦਿਆਂ ਕਿਹਾ ਕਿ ਸ਼੍ਰੀ ਆਕਾਲ ਤਖਤ ਸਾਹਿਬ ਜੀ ਤੋਂ ਜ਼ੋ ਵੀ ਫੈਸਲਾ ਆਉਂਦਾ ਹੈ, ਇੰਗਲੈਂਡ ਦੀਆ ਸਿੰਘ ਸੰਗਤਾਂ ਉਸ ਫੈਸਲੇ ਨਾਲ ਚਟਾਨ ਵਾਂਗ ਖੜੀਆਂ ਹਨ।

ਇਸ ਮੌਕੇ ਤੇ ਉਕਤ ਆਗੂਆਂ ਨੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਵਿਚ ਵਿਦੇਸੀ ਸਿੱਖਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ, ਜਿਸ ਤੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਮੁਤਾਬਿਕ ਇਸ ਨੂੰ ਯਕੀਨੀ ਬਣਾਇਆ ਜਾਵੇਗਾ।ਇਸ ਮੌਕੇ ਤੇ ਉਕਤ ਆਗੂਆਂ ਵੱਲੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ।

*ਸਿੱਖ ਆਗੂਆਂ ਨੇ ਸ੍ਰੀ ਆਕਾਲ ਤਖਤ ਸਾਹਿਬ ਜੀ ਤੋਂ ਜਾਰੀ ਹੋਣ ਵਾਲੇ ਹਰੇਕ ਆਦੇਸ਼ ਦਾ ਪਾਲਣ ਕਰਨ ਦਾ ਦਿੱਤਾ ਭਰੋਸਾ
ਇਸ ਮੌਕੇ ਤੇ ਸਿੱਖ ਫੈਡਰੇਸ਼ਨ ਯੂ ਕੇ ਦੇ ਅਮਰੀਕ ਸਿੰਘ ਗਿੱਲ, ਕੁਲਦੀਪ ਸਿੰਘ ਚਹੇੜੂ, ਸੁਖਵੀਰ ਸਿੰਘ ਬਾਸੀ ਬਾਰਕਿੰਗ, ਭਾਈ ਹਰਦੀਸ਼ ਸਿੰਘ, ਭਾਈ ਪ੍ਰਮਜੀਤ ਸਿੰਘ ਢਾਡੀ, ਭਾਈ ਪਵਿੱਤਰ ਸਿੰਘ ਖਹਿਰਾ ਕਵੈਟਰੀ, ਭਾਈ ਰਘਬੀਰ ਸਿੰਘ ਬੀਰ੍ਹਾ ਪ੍ਰਧਾਨ ਗੁਰਦੁਆਰਾ ਬਾਬਾ ਸੰਗ ਜੀ ਬ੍ਰਮਿੰਘਮ, ਭਾਈ ਚਾਨਣ ਸਿੰਘ ਸਿੱਧੂ, ਭਾਈ ਦਵਿੰਦਰਜੀਤ ਸਿੰਘ ਸਿੱਧੂ, ਭਾਈ ਰਘਵੀਰ ਸਿੰਘ ਮਾਲੜੀ ਨੌਟੀਗਮ, ਭਾਈ ਗੁਰਨਾਮ ਸਿੰਘ ਨਵਾਂ ਸ਼ਹਿਰ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਲੈਸਟਰ, ਭਾਈ ਸੁਖਜਿੰਦਰ ਸਿੰਘ ਵਾਇਸ ਪ੍ਰਧਾਨ, ਭਾਈ ਬਲਵਿੰਦਰ ਸਿੰਘ ਚਹੇੜੂ, ਆਗਿਆਕਾਰ ਸਿੰਘ ਵਡਾਲਾ, ਜਗਜੀਤ ਸਿੰਘ ਜੀਤਾ, ਭਾਈ ਰਘਬੀਰ ਸਿੰਘ ਆਵਾਜਿ ਕੌਮ ਟੀ ਵੀ ਤੇ ਨਿਊਜ ਪੇਪਰ, ਭਾਈ ਹਰਦਿਆਲ ਸਿੰਘ ਸੰਘੇੜਾ ਸਮੇਤ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਦੇ ਗੁਰੂ ਘਰਾਂ ਗੁਰਦੁਆਰਾ ਬਾਬਾ ਸੰਗ, ਬਾਰਕਿੰਗ ਗੁਰਦੁਆਰਾ ਸਾਹਿਬ, ਸਾਉਥਹਾਲ ਗੁਰਦੁਆਰਾ ਸਾਹਿਬ ਸਮੇਤ ਵੱਖ ਵੱਖ ਗੁਰੂ ਘਰਾਂ ਦੇ ਪ੍ਰਬੰਧਕ ਸ਼ਾਮਿਲ ਸਨ।