ਸਾਬਕਾ ਇੰਸਪੈਕਟਰ ਸੂਬਾ ਸਿੰਘ ਦੀ ਮੌਤ ‘ਤੇ ਵਿਰਸਾ ਵਲਟੋਹਾ ਨੇ ਕੀਤੀ ਟਿੱਪਣੀ, ਪਰਿਵਾਰ ਨੇ ਲਾਸ਼ ਲੈਣ ਤੋਂ ਕਰ ਦਿੱਤਾ ਇਨਕਾਰ,ਪੁਲਿਸ ਨੂੰ ਦਫ਼ਨਾਉਣ ਦਾ ਸੁਝਾਅ

ਪਟਿਆਲਾ, 17 ਸਤੰਬਰ 2025 ਪਟਿਆਲਾ ਕੇਂਦਰੀ ਜੇਲ੍ਹ ਵਿੱਚ ਹਮਲੇ ਵਿੱਚ ਜ਼ਖ਼ਮੀ ਹੋਏ ਸਾਬਕਾ ਇੰਸਪੈਕਟਰ ਸੂਬਾ ਸਿੰਘ ਦੀ ਮੌਤ ‘ਤੇ ਵਿਵਾਦ ਵਧ ਗਿਆ ਹੈ। ਵਲਟੋਹਾ ਨੇ ਟਿੱਪਣੀ ਕੀਤੀ ਕਿ ਪਰਿਵਾਰ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਪੁਲਿਸ ਨੂੰ ਸੂਬਾ ਨੂੰ ਦਫ਼ਨਾਉਣ ਦਾ ਸੁਝਾਅ ਦਿੱਤਾ ਹੈ। ਵਲਟੋਹਾ ਨੇ ਕਿਹਾ ਕਿ ਸੂਬਾ ਨੇ ਹਮੇਸ਼ਾ ਆਪਣੇ ਆਪ ਨੂੰ ‘ਸੂਬਾ ਸਰਹਿੰਦ’ ਕਿਹਾ ਹੈ, ਇਸ ਲਈ ਸੰਸਕਾਰ ਦੀ ਬਜਾਏ ਦਫ਼ਨਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਕਿਸੇ ਦੇ ਜਾਣ ਤੋਂ ਬਾਅਦ ਮਾੜਾ ਨਹੀਂ ਕਹਿਣਾ ਚਾਹੀਦਾ, ਪਰ ਜਾਲਮਾਂ ਅਤੇ ਬੁੱਚੜਾਂ ਨੂੰ ਲਾਹਨਤਾਂ ਪਾਉਣਾ ਜਾਇਜ਼ ਹੈ।
ਸੂਬਾ ਸਿੰਘ, ਜੋ ਫਰਜ਼ੀ ਐਨਕਾਊਂਟਰ ਮਾਮਲੇ ‘ਚ ਬੰਦ ਸੀ, ਨੂੰ 10 ਸਤੰਬਰ ਨੂੰ ਸੰਦੀਪ ਸਿੰਘ ਸੰਨੀ ਵੱਲੋਂ ਰਾਡ ਨਾਲ ਹਮਲਾ ਹੋਇਆ ਸੀ। ਉਹ ਰਜਿੰਦਰਾ ਹਸਪਤਾਲ ਵਿੱਚ ਇਲਾਜ ਹੇਠ ਸੀ ਅਤੇ ਅੱਜ ਮੌਤ ਹੋ ਗਈ। ਪਰਿਵਾਰ ਨੇ ਲਾਸ਼ ਨਾ ਲੈਣ ਦਾ ਐਲਾਨ ਕੀਤਾ ਹੈ ਅਤੇ ਪੁਲਿਸ ਨੂੰ ਸੰਭਾਲਣ ਨੂੰ ਕਿਹਾ ਹੈ। ਇਹ ਟਿੱਪਣੀ ਸੂਬਾ ਦੇ ਫਰਜ਼ੀ ਐਨਕਾਊਂਟਰਾਂ ਵਿੱਚ ਸਿੱਖ ਨੌਜਵਾਨਾਂ ਨੂੰ ਮਾਰਨ ਨਾਲ ਜੁੜੀ ਹੈ।