Explosion in this area of Punjab! Massive fire breaks out due to boiler explosion
ਪੰਜਾਬ ਦੇ ਇਸ ਇਲਾਕੇ ‘ਚ ਧਮਾਕਾ! ਬੁਆਇਲਰ ਫਟਣ ਨਾਲ ਲੱਗੀ ਭਿਆਨਕ ਅੱਗ
ਮੋਹਾਲੀ (ਆਵਾਜ਼ਿ ਕੌਮ ਬਿਊਰੋ)-ਮੁਬਾਰਕਪੁਰ ਸਥਿਤ ਐੱਨ. ਐੱਚ. ਲੁਕ ਪਲਾਂਟ ਵਿਚ ਬੁਆਇਲਰ ਫਟਣ ਨਾਲ ਅਚਾਨਕ ਭਿਆਨਕ ਅੱਗ ਗਈ। ਘਟਨਾ ਦੇ ਸਮੇਂ ਪਲਾਂਟ ਵਿਚ ਕਰੀਬ 40 ਮਜ਼ਦੂਰ ਕੰਮ ਕਰ ਰਹੇ ਸਨ। ਬੁਆਇਲਰ ਵਿਚ ਧਮਾਕਾ ਹੁੰਦੇ ਹੀ ਮਜ਼ਦੂਰਾਂ ਵਿਚ ਹਫ਼ੜਾ-ਦਫ਼ੜੀ ਮਚ ਗਈ ਅਤੇ ਸਾਰਿਆਂ ਨੇ ਭੱਜ ਕੇ ਜਾਨ ਬਚਾਈ। ਗਨੀਮਤ ਇਹ ਰਹੀ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪਲਾਂਟ ਵਿਚ ਰੋਜ਼ਾਨਾ ਵਾਂਗ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਦੁਪਹਿਰ ਦੇ ਵੇਲੇ ਅਚਾਨਕ ਬੁਆਇਲਰ ਵਿਚ ਧਮਾਕਾ ਹੋ ਗਿਆ। ਧਮਾਕੇ ਦੇ ਤੁਰੰਤ ਬਾਅਦ ਅੱਗ ਭੜਕ ਗਈ ਅਤੇ ਵੇਖਦੇ ਹੀ ਵੇਖਦੇ ਪਲਾਂਟ ਦੇ ਵੱਡੇ ਹਿੱਸੇ ਨੂੰ ਲਪੇਟ ਵਿਚ ਲੈ ਲਿਆ। ਧਮਾਕੇ ਦੀ ਆਵਾਜ਼ ਸੁਣ ਕੇ ਉਥੇ ਮੌਜੂਦ ਮਜ਼ਦੂਰ ਘਬਰਾ ਗਏ ਅਤੇ ਸੁਰੱਖਿਅਤ ਸਥਾਨ ਵੱਲ ਭੱਜੇ। ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਉਤੇ ਪਹੁੰਚੀ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਸਖ਼ਤ ਮੁਸ਼ੱਕਤ ਮਗਰੋਂ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ‘ਤੇ ਪਾਇਆ। ਹਾਲਾਂਕਿ ਅੱਗ ਦੇ ਕਾਰਨ ਪਲਾਂਟ ਵਿਚ ਰੱਖਿਆ ਸਾਮਾਨ ਅਤੇ ਹੋਰ ਉਪਰਕਰਣਾਂ ਨੂੰ ਨੁਕਸਾਨ ਪਹੁੰਚਣ ਦਾ ਅੰਜ਼ਾਦਾ ਹੈ। ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

